17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਿਕਟਾਂ ਤੇ ਕਿਰਾਇਆ ਜ਼ੀਰੋ. ਬੀਬੀਆਂ ਹੀਰੋਔਰਤਾਂ ਦੇ ਮੁਫ਼ਤ ਸਫ਼ਰ ਨੇਂ ਪੀ.ਆਰ.ਟੀ.ਸੀ ਬੱਸਾਂ...

ਟਿਕਟਾਂ ਤੇ ਕਿਰਾਇਆ ਜ਼ੀਰੋ. ਬੀਬੀਆਂ ਹੀਰੋ
ਔਰਤਾਂ ਦੇ ਮੁਫ਼ਤ ਸਫ਼ਰ ਨੇਂ ਪੀ.ਆਰ.ਟੀ.ਸੀ ਬੱਸਾਂ ਰਾਹੀਂ ਜਿਲ੍ਹਾ ਬਰਨਾਲੇ ਵਿੱਚ ਚਾਰ ਮਹੀਨੇ ਵਿੱਚ ਦੋ ਕਰੋੜ ਰੁਪਏ ਦਾ ਮੁਫਤ ਸਫ਼ਰ ਕੀਤਾ

ਬਰਨਾਲਾ 27.ਅਗਸਤ /-ਕਰਨਪ੍ਰੀਤ ਧੰਦਰਾਲ /-ਪੰਜਾਬ ਦੀ ਕਾਂਗਰਸ ਕੈਪਟਨ ਸਰਕਾਰ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ 2022 ਵਿੱਚ ਰਾਜਨੀਤਕ ਲਾਹਾ ਲੈਣ ਲਈ ਸੂਬੇ ਦੀਆਂ ਬੀਬੀਆਂ ਨੂੰ ਸਰਕਾਰੀ ਬੱਸਾਂ ਵਿਚ ਦਿੱਤੀ ਗਈ ਫ਼ਰੀ ਸਫ਼ਰ ਦੀ ਸਹੂਲਤ ਤਹਿਤ ਪੀਆਰਟੀਸੀ ਸਰਕਾਰੀ ਬੱਸ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਟਿਕਟ ਉੱਪਰ ਕਿਰਾਇਆ ਜ਼ੀਰੋ ਲਿਖਿਆ ਹੁੰਦਾ ਹੈ ਅਤੇ ਬੀਬੀਆਂ ਦੀ ਇਸ ਜ਼ੀਰੋ ਨੇ ਪੀਆਰਟੀਸੀ ਬੱਸਾਂ ਦਾ ਸਮੇਤ ਵਿਭਾਗ ਦਾ ਆਰਥਿਕ ਤੌਰ ਤੇ ਧੂੰਆਂ ਕੱਢ ਦਿੱਤਾ ਹੈ। ਸਿਰਫ਼ ਬਰਨਾਲਾ ਡਿਪੂ ਵਿੱਚ ਪਿਛਲੇ ਚਾਰ ਮਹੀਨੇ ਵਿੱਚ ਬੀਬੀਆਂ ਕਰੀਬ ਲਗਪਗ ਦੋ ਕਰੋੜ ਰੁਪਏ ਦਾ ਮੁਫਤ ਸਫਰ ਕਰ ਗਈਆਂ ਹਨ। ਪੀਆਰਟੀਪੀਆਰਟੀਸੀ ਦੇ ਬਰਨਾਲਾ ਦਫ਼ਤਰ ਤੋੰ ਇੱਕੱਤਰ ਜਾਣਕਾਰੀ ਤਹਿਤ ਰਿਕਾਰਡ ਦੇ ਅਨੁਸਾਰ ਇਹ ਪੀਆਰਟੀਸੀ ਦੀ ਕਮਾਈ ਦਾ ਲਗਪਗ ਅੱਧਾ ਹਿੱਸਾ ਮੁਫਤ ਸਫ਼ਰ ਵਿਚ ਜਾ ਰਿਹਾ ਹੈ। ਪੀਆਰਟੀਸੀ ਸਰਕਾਰ ਦੇ ਇਸ ਗ਼ਲਤ ਫ਼ੈਸਲੇ ਕਰਕੇ ਆਰਥਿਕ ਤੌਰ ਤੇ ਤਬਾਹ ਹੋਣ ਦੇ ਕਿਨਾਰੇ ਹੈ। ਦਸ ਦਈਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ ਇਸ ਘੋਸ਼ਣਾ ਨਾਲ ਬੀਬੀਆਂ ਨੂੰ ਸਹੂਲਤ ਤਾਂ ਮਿਲੀ ਹੈ ਲੇਕਿਨ ਬੁੱਧੀਜੀਵੀ ਵਰਗ ਇਸ ਤੋਂ ਖਾਸਾ ਨਿਰਾਸ਼ ਹੈ। ਜਾਣਕਾਰਾਂ ਦਾ ਮੰਨਣਾ ਹੈ ਅਜਿਹੀ ਸਹੂਲਤ ਨਾਲ ਰਾਜ ਕਰ ਰਹੀ ਪਾਰਟੀ ਨੂੰ ਵੋਟਾਂ ਦਾ ਫ਼ਾਇਦਾ ਤਾਂ ਜ਼ਰੂਰ ਹੋ ਜਾਂਦਾ ਹੈ। ਲੇਕਿਨ ਅਜਿਹੀਆਂ ਸਹੂਲਤਾਂ ਨਾਲ ਸਰਕਾਰੀ ਅਦਾਰੇ ਪੂਰੀ ਤਰ੍ਹਾਂ ਤਬਾਹ ਹੋ ਜਾਂਦੇ ਹਨ।

Today Now News

RELATED ARTICLES
- Advertisment -

POPULAR POSTS