ਇਸ ਤੋਂ ਪਹਿਲਾਂ ਵੀ 1426 ਲੜਕੀਆਂ ਦੇ ਵਿਆਹ ਕਰਵਾਏ ਗਏ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਹਰ ਸਾਲ ਦੀ ਤਰ੍ਹਾਂ ਨੌਜਵਾਨ ਸੇਵਾ ਕਲੱਬ ਮਾਨਸਾ ਨੇ ਪਿੰਡ ਨੰਗਲ ਕਲਾਂ ਵਿਖੇ 7 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ| ਜਿਸ ਵਿੱਚ ਲੜਕੀਆਂ ਨੂੰ ਜਰੂਰਤ ਦਾ ਘਰੇਲੂ ਸਮਾਨ ਪੇਟੀ, ਬੋਕਸ ਬੈ-ੱਡ, ਮੇਜ ਕੁਰਸੀਆਂ, ਪੱਖੇ, ਭਾਂਡੇ, ਬਿਸਤਰੇ, ਸੂਟ ਆਦਿ ਦਿੱਤੇ| ਇਸ ਮੌਕੇ ਕਲੱਬ ਦੇ ਸ੍ਰਪਸਤ ਸ੍ਰ. ਜਸਵੰਤ ਸਿੰਘ ਥਿੰਦ ਐਸ.ਪੀ. ਜੇਲ੍ਹ ਸੁਪਰਡੈਂਟ, ਸਮਾਜ ਸੇਵੀ ਗੁਰਲਾਲ ਭਾਉ ਯੂ.ਐਸ.ਏ., ਰਾਜੂ ਬਾਬਾ ਜਟਾਣੇ ਵਾਲੇ ਨੇ ਵਸ਼ੇਸ ਹਾਜਰੀ ਲਵਾਈ| ਇਸ ਮੌਕੇ ਕਲੱਬ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 1426 ਲੜਕੀਆਂ ਦੇ ਵਿਆਹ ਕਰਵਾਏ ਗਏ ਹਨ| ਇਸ ਮੌਕੇ ਚੇਅਰਮੈਨ ਹਰਜੀਤ ਸੱਗੂ, ਉਪ ਪ੍ਰਧਾਨ ਹਰਜੀਤ ਸਿੰਘ ਨੰਗਲ, ਜਗਸੀਰ ਸਿੰਘ ਕਾਲਾ ਜਵਾਹਰਕੇ, ਮੈਡਮ ਜਗਜੀਤ ਕੌਰ, ਬਿੱਕਰ ਸਿੰਘ ਭਲੇਰੀਆ, ਜਸਵਿੰਦਰ ਸਿੰਘ ਕਾਕੂ ਪੈਸ ਸਕੱਤਰ, ਬਾਬਾ ਹਾਕਮ ਜੀ ਭੈਣੀ ਵਾਲੇ, ਗੁਰਪਾਲ ਟਿੰਕੂ, ਗੁਰਪ੍ਰੀਤ ਸੱਗੂ, ਬਾਬਾ ਰੂਪ ਜੀ ਰਾਮਾ ਮੰਡੀ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਬਲਜੀਤ ਸ਼ਰਮਾ, ਗਗਨਦੀਪ, ਕਰਮਜੀਤ ਸ਼ਰਮਾ, ਗੁਰਦੀਪ ਕਾਕਾ, ਹਰਦੀਪ ਸਿੰਘ ਫੌਜੀ, ਹੈਪੀ ਖਿਆਲਾ ਆਦਿ ਹਾਜਰ ਸਨ|






