ਮਿਹਨਤ ਕਰਨ ਵਾਲੇ ਨੌਜੁਆਨਾਂ ਨੂੰ ਸਰਕਾਰ ਆਉਣ ਤੇ ਮਿਲੇਗਾ ਮਾਣ-ਸਨਮਾਣ

ਮੋਗਾ (ਹੈਪੀ-ਹਰਪਾਲ) : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆ ਤੇਜ਼ ਕਰ ਦਿੱਤੀਆਂ ਹਨ।ਇਹਨਾਂ ਚੋਣਾਂ ਵਿੱਚ ਨੌਜੁਆਨ ਵਰਗ ਦਾ ਵਿਸ਼ੇਸ ਯੋਗਦਾਨ ਰਹੇਗਾ। ਇਸ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸਰਕਲ ਮਹਿਣਾ ਦੀ ਯੂਥ ਵਿੰਗ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ।ਉਹਨਾਂ ਨੇ ਨੌਜੁਆਨਾਂ ਤੋਂ ਇੱਕਲੇ ਇੱਕਲੇ ਨੌਜੁਆਨ ਦੇ ਸੁਝਾਅ ਵੀ ਲਏ ਅਤੇ ਭਵਿੱਖ ਲਈ ਪਾਰਟੀ 1 ਦੀਆਂ ਗਤੀਵਿਧਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ।
ਸਾਬਕਾ ਕੈਬਨਿਟ ਮੰਤਰੀ ਨੇ ਆਪਣਾ ਬਿਆਨ ਜਾਰੀ ਰੱਖਦਿਆ ਕਿਹਾ ਕਿ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੈਸੇ ਤਾਂ ਸਮੁੱਚੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ, ਪ੍ਰੰਤੂ ਨੌਜੁਆਨਾਂ ਨਾਲ ਤਾਂ 2017 ਵਿੱਚ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਵੋਟਾਂ ਵਟੋਰਨ ਤੋਂ ਬਾਅਦ ਸ਼ਰੇਆਮ ਧੋਖਾ ਕੀਤਾ ਹੈ।ਜਿਸ ਨਾਲ ਨੌਜੁਆਨ ਵਰਗ ਵਿੱਚ ਭਾਰੀ ਨਿਰਾਸ਼ਾ ਹੈ ਅਤੇ ਮੌਜੂਦਾ ਸਰਕਾਰ ਪ੍ਰਤੀ ਗੁੱਸਾ ਹੈ।ਜਿਸ ਦਾ ਜਵਾਬ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣਗੇ।ਸੀਨਅਰ ਅਕਾਲੀ ਆਗੂ ਨੇ ਨੌਜੁਆਨਾਂ ਵਿਸ਼ਵਾਸ ਦਵਾਇਆ ਕਿ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ਤੇ ਨੌਜੁਆਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆਂ ਕੀਤੀਆਂ ਜਾਣਗੀਆ।
ਇਸ ਸਮੇਂ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦੇ ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ‘ ਵਿੰਗ ਦੇ ਸਰਕਲ ਪ੍ਰਧਾਨ ਅਜੀਤਪਾਲ ਸਿੰਘ ਹੈਪੀ, ਬੀ.ਸੀ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ, ਅਤੇ ਸੈਨਿਕ ਵਿੰਗ ਦੇ ਜਿਲ੍ਹਾ ਪ੍ਰਧਾਨ ਸੂਬੇਦਾਰ ਗੁਰਮੀਤ ਸਿੰਘ ਤਲਵੰਡੀ ਮੱਲੀਆਂ, ਸ.ਨਿਰਮਲ ਸਿੰਘ ਬੁੱਘੀਪੁਰਾ, ਨੱਥਾ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਮਨਜੀਤ ਸਿੰਘ ਪੰਚ, ਗੁਰਜੰਟ ਸਿੰਘ ਪ੍ਰਧਾਨ, ਅੰਮ੍ਰਿਤ ਯੂਥ ਆਗੂ, ਰਾਜਿੰਦਰ ਸਿੰਘ ਡੱਲਾ ਸਿਆਸੀ ਸਕੱਤਰ, ਜਗਸੀਰ ਸਿੰਘ ਪੀ.ਏ ਅਤੇ ਵੱਡੀ ਗਿਣਤੀ ਵਿੱਚ ਯੂਥ ਵਿੰਗ ਦੇ ਆਗੂ ਮੀਟਿੰਗ ਵਿੱਚ ਹਾਜ਼ਰ ਸਨ।




