16.8 C
Chandigarh

TODAY NOW NEWS

Friday, March 20, 2026
HomePOLITICSਯੂਥ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੇ...

ਯੂਥ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ

ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਯੂਥ ਬ੍ਰਿਗੇਡ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਪਾਰਟੀ ਆਗੂਆਂ ਵਰਕਰਾਂ ਚ ਕੋਈ ਫੁੱਟ ਜਾਂ ਮਤਭੇਦ ਨਹੀਂ ਅਕਾਲੀਦਲ ਦੇ ਸਾਰੇ ਸਿਪਾਹੀ ਸਰਦਾਰ ਸੁਖਬੀਰ ਬਾਦਲ ਦੀ ਕਮਾਂਡ ਹੇਠ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਦੇ ਸਰਪ੍ਰਸਤ ਸ੍ਰ ਬਿਕਰਮ ਸਿੰਘ ਮਜੀਠੀਆ, ਸੂਬਾ ਯੂਥ ਪ੍ਰਧਾਨ ਸ੍ਰ ਪਰਮਬੰਸ ਸਿੰਘ ਬੰਟੀ ਰੁਮਾਣਾ ਵਲੋਂ ਬਰਨਾਲਾ ਤੋਂ ਮੈਨੂੰ ਯੂਥ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਮਾਣ ਬਖਸ਼ਿਆ! ਪਾਰਟੀ ਵੱਲੋ ਸੌਂਪੀ ਅਹਿਮ ਜ਼ੁੰਮੇਵਾਰੀ ਤਨਦੇਹੀ ਨਾਲ ਨਿਵਾਵਾਂਗਾ ! ਮਲਿਕ ਦੇ ਦੱਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਕਾਸ ਪੱਖੀ ਸੋਚ ਅਤੇ ਲੋੜਵੰਦ ਦੀ ਸਹਾਇਤਾ ਦੇ ਸਿਧਾਂਤ ਤੇ ਚੱਲਣ ਦੀ ਸਮਰੱਥਾ ਬਖਸ਼ਣ ਦੀ ਅਰਦਾਸ ਕੀਤੀ । ਮੈ ਵਿਸ਼ਵਾਸ ਦਿਵਾਉਂਦਾ ਹਾ ਕਿ ਮੈ ਹਮੇਸ਼ਾ ਦੀ ਤਰਾ ਪਾਰਟੀ ਲਈ ਅਣਥੱਕ ਮਿਹਨਤ ਕਰਦਾ ਰਹਾਂਗਾ। ਮੈਂ ਵਿਸ਼ੇਸ਼ ਤੋਰ ਤੇ ਸ੍ਰ ਸੁਰਜੀਤ ਸਿੰਘ ਰੱਖੜਾ, ਸ੍ਰ ਤੇਜਿੰਦਰ ਸਿੰਘ ਮਿੱਡੂਖੇੜਾ, ਸ੍ਰ ਚਰਨਜੀਤ ਸਿੰਘ ਬਰਾੜ, ਸ੍ਰ ਸਿਕੰਦਰ ਸਿੰਘ ਮਲੂਕਾ, ਸ੍ਰ ਬਰਜਿੰਦਰ ਸਿੰਘ ਬਰਾੜ, ਸ੍ਰ ਗੋਬਿੰਦ ਸਿੰਘ ਲੌਗੋਵਾਲ, ਸ੍ਰ ਜਗਦੀਪ ਸਿੰਘ ਨਕਈ, ਸ੍ਰ ਮਨਪ੍ਰੀਤ ਸਿੰਘ ਇਆਲੀ, ਬਾਬਾ ਟੇਕ ਸਿੰਘ ਧਨੌਲਾ, ਸ੍ਰ ਇਕਬਾਲ ਸਿੰਘ ਝੂੰਦਾ, ਬਾਬਾ ਬਲਵੀਰ ਸਿੰਘ ਘੁੰਨਸ, ਸ੍ਰ ਸਤਨਾਮ ਸਿੰਘ ਰਾਹੀ ਅਤੇ ਸਾਰੀ ਜੂਨੀਅਰ/ਸੀਨੀਅਰ ਲੀਡਰਸ਼ਿੱਪ ਦਾ ਧੰਨਵਾਦ ਕਰਦਿਆਂ ਹਾਂ ਜਿੰਨਾ ਦੀਆ ਅਸੀਸਾਂ ਅਤੇ ਦੁਆਵਾਂ ਸਦਕਾ ਅੱਜ ਇਸ ਮੰਜਿਲ ਤੱਕ ਪਹੁੰਚ ਸਕਿਆ। ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਯੂਥ ਬ੍ਰਿਗੇਡ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ! 2022 ਵਿੱਚ ਅਕਾਲੀ ਦਲ ਬਹੁਜਨ ਪਾਰਟੀ ਦੀ ਸਰਕਾਰ ਬਣੇਗੀ ! ਅਕਾਲੀਦਲ ਵਿਚ ਕੁਜ਼ ਆਗੂਆਂ ਵਰਕਰਾਂ ਦੇ ਮਤਭੇਦਾਂ ਸੰਬੰਧੀ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਪਾਰਟੀ ਆਗੂਆਂ ਵਰਕਰਾਂ ਚ ਕੋਈ ਫੁੱਟ ਜਾਂ ਮਤਭੇਦ ਨਹੀਂ ਅਕਾਲੀਦਲ ਦੇ ਸਾਰੇ ਸਿਪਾਹੀ ਸਰਦਾਰ ਸੁਖਬੀਰ ਬਾਦਲ ਦੀ ਕਮਾਂਡ ਹੇਠ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ

Today Now News

RELATED ARTICLES
- Advertisment -

POPULAR POSTS