17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਰਬ ਦੇਸ਼ਾਂ ਚ ਜਾਣ ਵਾਲੇ ਨੌਜਵਾਨ ਆਪਣੇ ਕਾਗਜ਼ਾਤ ਸਰਬੱਤ ਦਾ ਭਲਾ ਟਰੱਸਟ...

ਅਰਬ ਦੇਸ਼ਾਂ ਚ ਜਾਣ ਵਾਲੇ ਨੌਜਵਾਨ ਆਪਣੇ ਕਾਗਜ਼ਾਤ ਸਰਬੱਤ ਦਾ ਭਲਾ ਟਰੱਸਟ ਦੇ ਦਫਤਰਾਂ ਵਿੱਚ ਚੈੱਕ ਕਰਵਾਉਣ : ਡਾ. ਉਬਰਾਏ

ਫਰਜ਼ੀ ਟਰੈਵਲ ਏਜੰਟਾਂ ਵੱਲੋਂ ਜਾਅਲੀ ਨਿਯੁਕਤੀ ਪੱਤਰ ਦੇਣ ਦਾ ਸੋਸ਼ਲ ਮੀਡੀਆ ਤੇ ਕੀਤਾ ਖੁਲਾਸਾ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਟਰੈਵਲ ਏਜੰਟਾਂ ਰਾਹੀਂ ਅਰਬ ਦੇਸ਼ਾਂ ਕੰਮ ਕਰਨ ਲਈ ਜਾਣ ਤੋਂ ਪਹਿਲਾਂ ਆਪਣਾ ਨਿਯੁਕਤੀ ਪੱਤਰ ਅਤੇ ਵੀਜ਼ੇ ਤੁਸੀਂ ਇੱਕ ਵਾਰ ਸਾਡੇ ਟਰੱਸਟ ਦੇ ਜਿਲ੍ਹਾ ਦਫਤਰਾਂ ਤੋਂ ਚੈੱਕ ਕਰਵਾ ਲਓ ਤਾਂ ਜੋ ਅਸੀਂ ਤੁਹਾਨੂੰ ਪੜਤਾਲ ਕਰ ਕੇ ਉਸ ਦੇ ਸਹੀ ਗ਼ਲਤ ਹੋਣ ਬਾਰੇ ਦੱਸ ਸਕੀਏ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸਰਦਾਰ ਐਸ ਪੀ ਸਿੰਘ ਉਬਰਾਏ ਨੇ ਸੋਸ਼ਲ ਮੀਡੀਆ ਤੇ ਇੱਕ ਫਰਜ਼ੀ ਏਜੰਟ ਵੱਲੋਂ ਜਾਅਲੀ ਨਿਯੁਕਤੀ ਪੱਤਰ ਦੇਣ ਦਾ ਖੁਲਾਸਾ ਕਰਨ ਮੌਕੇ ਕੀਤਾ । ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮੇਂ ਸਮੇਂ ਤੇ ਅਰਬ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਜੋ ਓਥੇ ਨਰਕ ਵਰਗੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹਨ। ਅਜਿਹੇ ਅਨੇਕਾਂ ਨੌਜਵਾਨ ਲੜਕੇ ਲੜਕੀਆਂ ਨੂੰ ਛੁਡਵਾ ਕੇ ਵਾਪਿਸ ਭਾਰਤ ਲਿਆਉਣ ਦਾ ਕਾਰਜ ਕੀਤਾ ਹੈ । ਡਾ. ਉਬਰਾਏ ਸਮੇਂ ਸਮੇਂ ਤੇ ਆਪਣੇ ਬਿਆਨਾਂ ਰਾਹੀਂ ਅਰਬ ਦੇਸ਼ਾਂ ਵਿੱਚ ਜਾਣ ਵਾਲਿਆਂ ਨੂੰ ਅਗਾਂਹ ਕਰਦੇ ਰਹਿੰਦੇ ਹਨ ਕਿ ਆਪਣੇ ਨਿਯੁਕਤੀ ਪੱਤਰ ਅਤੇ ਵੀਜੇ ਦੀ ਜਾਂਚ ਸਾਡੇ ਕੋਲੋਂ ਬਿਨ੍ਹਾ ਕਿਸੇ ਫੀਸ ਦੇ ਕਰਵਾ ਲਵੋ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਅ ਹੋ ਸਕੇ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਫਿਰੋਜ਼ਪੁਰ ਤੋਂ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ ਨੇ ਦੱਸਿਆ ਕਿ ਡਾਕਟਰ ਉਬਰਾਏ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਨਤੀਜਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।ਓਹਨਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਦੋ ਨੌਜਵਾਨ ਜੋ ਅਰਬ ਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਸੀ ਉਹ ਫਰਜ਼ੀ ਟਰੈਵਲ ਏਜੰਟ ਕੋਲ ਫਸ ਗਏ । ਏਜੰਟ ਵੱਲੋਂ ਉਸ ਨੂੰ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਅਤੇ ਸਣੇ ਏਅਰ ਟਿਕਟ 80 ਹਜ਼ਾਰ ਰੁਪਏ ਵਿੱਚ ਗੱਲ ਹੋ ਗਈ । ਇਹ ਪੈਸੇ ਨੌਜਵਾਨ ਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਦੇਣੇ ਸਨ। ਉਪਰੋਕਤ ਨੌਜਵਾਨ ਵੱਲੋਂ ਨਿਯੁਕਤੀ ਪੱਤਰ ਤਰਨਤਾਰਨ ਜ਼ਿਲ੍ਹੇ ਤੋਂ ਟਰੱਸਟ ਦੇ ਪ੍ਰੈਸ ਸਕੱਤਰ ਕੇ ਪੀ ਗਿੱਲ ਕੋਲ ਜਾਂਚ ਲਈ ਭੇਜ ਦਿੱਤਾ ਜਿਨ੍ਹਾਂ ਵੱਲੋਂ ਉਹ ਪੱਤਰ ਡਾਕਟਰ ਉਬਰਾਏ ਕੋਲ ਜਾਂਚ ਲਈ ਭੇਜ ਦਿੱਤਾ ਗਿਆ ਅਤੇ ਜਾਂਚ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਇਹ ਨਿਯੁਕਤੀ ਪੱਤਰ ਫਰਜ਼ੀ ਹੈ, ਉਪਰੋਕਤ ਕੰਪਨੀ ਜਿਸ ਦੇ ਨਾਮ ਤੋਂ ਇਹ ਪੱਤਰ ਜਾਰੀ ਹੋਇਆ ਕਿਹਾ ਜਾ ਰਿਹਾ ਸੀ ਉਸ ਕੰਪਨੀ ਦੇ ਸਟਾਫ ਨੇ ਸਪੱਸ਼ਟ ਕੀਤਾ ਕਿ ਅਸੀਂ ਅਜਿਹਾ ਕੋਈ ਨਿਯੁਕਤੀ ਪੱਤਰ ਜਾਰੀ ਨਹੀਂ ਕੀਤਾ ਗਿਆ ਬਲਕਿ ਕਿਸੇ ਧੋਖੇਬਾਜ ਨੇ ਸਾਡੀ ਕੰਪਨੀ ਦਾ ਨਾਮ ਵਰਤ ਕੇ ਕਿਸੇ ਨੂੰ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਉਕਤ ਨੌਜਵਾਨਾਂ ਨੂੰ ਵਿਸ਼ਵਾਸ ਹੋਇਆ ਕਿ ਅਸੀਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਚ ਗਏ ਹਾਂ । ਉਕਤ ਨੌਜਵਾਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਜਿੱਥੇ ਅਨੇਕਾਂ ਨੌਜਵਾਨਾਂ ਮੁੰਡੇ ਕੁੜੀਆਂ ਜੋ ਦੁਬਈ ਚ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਕੇ ਫਸ ਗਏ ਹਨ ਅਤੇ ਉਬਰਾਏ ਸਾਹਿਬ ਉਹਨਾਂ ਲਈ ਰੱਬ ਬਣਕੇ ਅੱਗੇ ਆਉਂਦੇ ਹਨ । ਓਸੇ ਤਰ੍ਹਾਂ ਸਾਡੇ ਲਈ ਵੀ ਉਬਰਾਏ ਸਾਹਿਬ ਫਰਸਿਤੇ ਵਜੋਂ ਅੱਗੇ ਆਏ ਹਨ ਜਿਨ੍ਹਾਂ ਨੇ ਸਾਡਾ ਪੈਸਾ ਅਤੇ ਸਾਡੀ ਗ਼ੁਰਬਤ ਬਣਨ ਜਾ ਰਹੀ ਜਿੰਦਗੀ ਨੂੰ ਪਹਿਲਾਂ ਹੀ ਬਚਾਅ ਲਿਆ ਹੈ।

Today Now News

RELATED ARTICLES
- Advertisment -

POPULAR POSTS