17.4 C
Chandigarh

TODAY NOW NEWS

Friday, March 20, 2026
HomeBREAKING NEWSਸੜਕ 'ਤੇ ਘੁੰਮ ਰਹੇ ਪਸ਼ੂ ਨੇ ਲਈ ਨੌਜਵਾਨ ਦੀ ਜਾਨ

ਸੜਕ ‘ਤੇ ਘੁੰਮ ਰਹੇ ਪਸ਼ੂ ਨੇ ਲਈ ਨੌਜਵਾਨ ਦੀ ਜਾਨ

ਧਰਮਕੋਟ, (ਪੱਤਰ ਪ੍ਰੇਰਕ) : ਅਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਪੰਜਾਬ ‘ਚ ਹੋ ਰਹੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ ਅਤੇ ਕਈਆਂ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਸਥਾਨਕ ਸ਼ਹਿਰ ‘ਚ ਅੱਜ ਸਵੇਰੇ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਕਾਰਨ ਸ਼ਹਿਰ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ। ਪ੍ਰਾਪਤ ਸੂਚਨਾ ਮੁਤਾਬਕ ਧਰਮਕੋਟ ਦਾ ਨੌਜਵਾਨ ਬਲਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ  ਆਪਣੇ ਦੋਸਤ ਨਾਲ ਧਰਮਕੋਟ ਤੋਂ ਸਕੂਟਰ ਤੇ ਮੋਗਾ ਜਾ ਰਿਹਾ ਸੀ ਤਾਂ ਮਖੀਜਾ ਗੇਟ ਕੋਲ ਆਵਾਰਾ ਪਸ਼ੂਆਂ ਕਾਰਨ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਦ ਕਿ ਮੋਗਾ ਲਿਜਾਂਦੇ ਹੋਏ ਇਕ ਨੌਜਵਾਨ ਬਲਤੇਜ ਸਿੰਘ ਨੇ ਰਸਤੇ ਵਿੱਚ ਦਮ ਤੋੜ ਗਿਆ।  

Today Now News

RELATED ARTICLES
- Advertisment -

POPULAR POSTS