
ਨਵੀਂ ਦਿੱਲੀ, 26 ਅਗਸਤ – ਯਾਹੂ (Yahoo ਨੇ ਭਾਰਤ ਵਿਚ ਆਪਣੀਆਂ ਨਿਊਜ਼ ਵੈੱਬਸਾਈਟਾਂ ਨੂੰ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਨਿਯਮਾਂ ਦੇ ਕਾਰਨ ਬੰਦ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਐਫ.ਡੀ.ਆਈ. ਨਿਯਮ ਮੀਡੀਆ ਕੰਪਨੀਆਂ ਦੀ ਵਿਦੇਸ਼ੀ ਮਲਕੀਅਤ ਨੂੰ ਸੀਮਤ ਕਰਦੇ ਹਨ ਜੋ ਭਾਰਤ ਵਿਚ ਡਿਜੀਟਲ ਸਮਗਰੀ ਦਾ ਸੰਚਾਲਨ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਦੇ ਹਨ | ਇਸ ਵਿਚ ਯਾਹੂ ਨਿਊਜ਼, ਯਾਹੂ ਕ੍ਰਿਕਟ, ਵਿੱਤ, ਮਨੋਰੰਜਨ ਅਤੇ ਮੇਕਰਸ ਇੰਡੀਆ ਸ਼ਾਮਿਲ ਹਨ, ਹਾਲਾਂਕਿ, ਇਹ ਉਪਭੋਗਤਾਵਾਂ ਦੇ ਯਾਹੂ ਈ-ਮੇਲ ਅਤੇ ਭਾਰਤ ਵਿਚ ਖੋਜ ਦੇ ਤਜਰਬਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ |






