
ਨਵੀਂ ਦਿੱਲੀ, 22 ਮਾਰਚ- ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਆਜ਼ਮਗੜ੍ਹ ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਉਹ ਕਰਹਾਲ ਤੋਂ ਵਿਧਾਇਕ ਰਹਿਣਗੇ। ਦਸ ਦੇਈਏ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਰਹਾਲ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਜਿੱਤੀ ਸੀ। ਅਖਿਲੇਸ਼ ਯਾਦਵ ਦੇ ਨਾਲ-ਨਾਲ ਆਜ਼ਮ ਖਾਨ ਨੇ ਵੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਉਹ ਰਾਮਪੁਰ ਸਦਰ ਸੀਟ ਤੋਂ ਵਿਧਾਇਕ ਬਣੇ ਰਹਿਣਗੇ।











