ਫਰੀਦਕੋਟ: ਜ਼ਿਲ੍ਹੇ ਚ ਇੱਕ ਵਾਰ ਫਿਰ ਤੋਂ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਰੀਦਕੋਟ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਕੰਧ ’ਤੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਮਿਲੇ। ਦੱਸ ਦਈਏ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਕੰਧ ’ਤੇ ਲਿਖੇ ਨਾਅਰੇ ’ਤੇ ਪੇਂਟ ਕਰ ਦਿੱਤਾ। ਪਰ ਇਸ ਮਾਮਲੇ ਤੋਂ ਬਾਅਦ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਫਰੀਦਕੋਟ ਚ ਇੱਕ ਮਹੀਨੇ ਦੇ ਅੰਦਰ ਇਹ ਦੂਜੀ ਘਟਨਾ ਹੈ।







