17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਦੁਨੀਆ ਭਰ ਪ੍ਰਭਾਵਿਤਾਂ ਦਾ ਅੰਕੜਾ 2.25 ਕਰੋੜ ਦੇ ਪਾਰ

ਦੁਨੀਆ ਭਰ ਪ੍ਰਭਾਵਿਤਾਂ ਦਾ ਅੰਕੜਾ 2.25 ਕਰੋੜ ਦੇ ਪਾਰ

ਪ੍ਰਭਾਵਿਤਾਂ ਦੀ ਗਿਣਤੀ ਅਨੁਸਾਰ ਤੀਜੇ ਸਥਾਨ ‘ਤੇ ਭਾਰਤ ਹੈ ਜਿੱਥੇ 28 ਲੱਖ 36,925 ਪ੍ਰਭਾਵਿਤ ਲੋਕ ਹਨ। ਚੌਥੇ ਸਥਾਨ ‘ਤੇ ਰੂਸ ‘ਚ 9 ਲੱਖ 39,833 ਮਾਮਲੇ ਹਨ।

ਵਾਸ਼ਿੰਗਟਨ,(ਏਜੰਸੀ)- ਦੁਨੀਆ ਭਰ ‘ਚ ਕੋਰੋਨਾ ਤੋਂ ਪ੍ਰਭਾਵਿਤ ਮਾਮਲੇ 2 ਕਰੋੜ 25 ਲੱਖ ਤੋਂ ਵੱਧ ਹੋ ਗਏ ਹਨ ਜਦ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 7 ਲੱਖ 92 ਹਜ਼ਾਰ ਹੈ। Johns Hopkins University ਦੁਆਰਾ ਜ਼ਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸਵੇਰੇ ਤਕ ਕੁੱਲ ਪ੍ਰਭਾਵਿਤਾਂ ਦੀ ਗਿਣਤੀ 2 ਕਰੋੜ 25 ਲੱਖ 363 ਹੈ, ਮਰਨ ਵਾਲਿਆਂ ਦੀ ਗਿਣਤੀ 7 ਲੱਖ 92,396 ਹੈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨਿਆਰਿੰਗ (Center for Systems Science and Engineering, CSSE) ਦੇ ਡਾਟੇ ‘ਚ ਦੁਨੀਆ ਦੇ ਤਮਾਮ ਦੇਸ਼ਾਂ ‘ਚ ਪ੍ਰਭਾਵਿਤਾਂ ਦਾ ਅੰਕੜਾ ਦੱਸਿਆ ਗਿਆ ਹੈ।ਸਾਰੇ ਦੇਸ਼ਾਂ ਦੀ ਲਿਸਟ ‘ਚ ਸਭ ਤੋਂ ਅੱਗੇ ਅਮਰੀਕਾ ਹੈ ਜਿੱਥੇ ਕੁੱਲ ਕੋਰੋਨਾ ਪ੍ਰਭਾਵਿਤ 55 ਲੱਖ 73,501 ਹੈ ਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 73,114 ਹੈ। ਦੂਜੇ ਨੰਬਰ ‘ਤੇ 35 ਲੱਖ 1,975 ਪ੍ਰਭਾਵਿਤਾਂ ਨਾਲ ਬ੍ਰਾਜ਼ੀਲ ਹੈ। ਇੱਥੇ ਹੁਣ ਤਕ ਕੋਵਿਡ-19 ਕਾਰਨ ਕੁੱਲ 1 ਲੱਖ 12 ਹਜ਼ਾਰ 304 ਲੋਕਾਂ ਦੀ ਮੌਤ ਹੋ ਗਈ ਹੈ।

Today Now News

RELATED ARTICLES
- Advertisment -

POPULAR POSTS