ਸਾਡੀ ਚੰਗੀ ਸਿਹਤ ਪਿਛੇ ਫਾਰਮਾਸਿਸਟ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ : ਬਾਂਸਲ ।

ਬਰਨਾਲਾ ( ਕਰਨਪਰੀਤ ਧੰਦਰਾਲ ) : ਐਸ.ਬੀ.ਐਸ. ਕਾਲਜ ਆਫ ਫਾਰਮੇਸੀ ਵਿਖੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੈਂਬਰ, ਪੰਜਾਬ ਸਟੇਟ ਫਾਰਮੇਸੀ ਕੌਸਲ ਸੁਸੀਲ ਕੁਮਾਰ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸ਼ਿਲਪਾ ਗਰਗ ਦੀ ਅਗਵਾਈ ਵਿਚ ਵਿਸ਼ਵ ਫਾਰਮਾਸਿਸਟ ਡੇ ਬੂਟੇ ਲਗਾਕੇ ਮਨਾਇਆ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਅੱਜ ਸਾਰੀ ਦੁਨਿਆ ਵਿਚ ਵਿਸ਼ਵ ਫਾਰਮਾਸਿਸਟ ਡੇ ਮਨਾਇਆ ਜਾ ਰਿਹਾ ਹੈ। ਫਾਰਮਾਸਿਸਟ ਡੇ ਦੁਨਿਆ ਭਰ ਦੇ ਫਾਰਮਾਸਿਸਟਸ ਨੂੰ ਸਮਰਪਿਤ ਹੈ । ਆਨਲਾਇਨ ਵੀਡਿਓ ਕਾਲਿੰਗ ਐਪ ਜੂਮ ਰਾਹੀਂ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸ਼੍ਰੀ ਬਾਂਸਲ ਨੇ ਕਿਹਾ ਕਿ ਸਾਡੀ ਚੰਗੀ ਸਿਹਤ ਪਿਛੇ ਫਾਰਮਾਸਿਸਟ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵੀ ਫਾਰਮਾਸਿਸਟਸ ਦਾ ਅਹਿਮ ਰੋਲ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਦੌਰ ‘ਚ ਫਾਰਮਾਸਿਸਟਸ ਨੇ ਫਰੰਟਲਾਇਨ ਵਾਰਿਅਰਜ਼ ਵਜੋਂ ਵਧੀਆ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਅੱਜ ਕਾਲਜ ਵਿਖੇ ਬੂਟੇ ਲਗਾਕੇ ਫਾਰਮਾਸਿਸਟ ਡੇ ਮਨਾਇਆ ਗਿਆ ਹੈ ਕਿਉਂਕਿ ਬੂਟੇ ਸਾਡੇ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਰੱਖਦੇ ਹਨ ਜੋਕਿ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦਾ ਹੈ। ਸ਼੍ਰੀ ਬਾਂਸਲ ਨੇ ਅੱਗੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਸੰਸਥਾਂ ਵੱਲੋਂ ਵਿਦਿਆਰਥੀਆਂ ਨੂੰ ਡੀ.ਫਾਰਮੇਸੀ (ਐਲੋਪੈਥੀ) ‘ਚ ਆਨਲਾਇਨ ਦਾਖਲੇ ਕਰਾਉਣ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ। ਵਿਦਿਆਰਥੀਆਂ ਵਿਚ ਵੀ ਆਨਲਾਇਨ ਦਾਖਲਿਆਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸ਼੍ਰੀ ਲਾਜਪਤ ਰਾਏ ਬਾਂਸਲ, ਅਸਿਸਟੈਂਟ ਪ੍ਰੋਫੈਸਰ ਗੁਰਜੰਟ ਸਿੰਘ, ਬਬੀਤਾ ਰਾਣੀ, ਲੈਕਚਰਾਰ ਹਰਦੀਪ ਸਿੰਘ, ਪੂਜਾ ਰਾਣੀ, ਮਿਸ ਲਿਪਸੀ, ਹਰਮਨਦੀਪ ਕੌਰ, ਤੁਸ਼ਾਰ ਸ਼ਰਮਾ ਆਦਿ ਹਾਜ਼ਰ ਸਨ ।






