17.1 C
Chandigarh

TODAY NOW NEWS

Friday, March 20, 2026
HomeBREAKING NEWSਰਤਨਹੇੜੀ ਅੰਡਰ ਬ੍ਰਿਜ ਦਾ ਕੰਮ ਰੁਕਿਆ, ਸੀਵਰੇਜ ਦਾ ਗੰਦਾ ਪਾਣੀ ਪੁੱਲ ’ਚ...

ਰਤਨਹੇੜੀ ਅੰਡਰ ਬ੍ਰਿਜ ਦਾ ਕੰਮ ਰੁਕਿਆ, ਸੀਵਰੇਜ ਦਾ ਗੰਦਾ ਪਾਣੀ ਪੁੱਲ ’ਚ ਭਰਿਆ

ਖੰਨਾ, 10 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਸਥਾਨਕ ਨਰੋਤਮ ਨਗਰ ਦਾ ਸੀਵਰੇਜ ਹਮੇਸ਼ਾਂ ਬੰਦ ਰਹਿਣ ਕਾਰਨ ਨਗਰ ਕੌਂਸਲ ਪੰਪ ਨਾਲ ਟਰੈਕਟਰ ਵਾਲੀ ਟੈਂਕੀ ਵਿਚ ਪਾਣੀ ਭਰਕੇ ਰੋਜ਼ਾਨਾ ਢੋਆ ਢੁਆਈ ਕਰਦੀ ਸੀ, ਪਰ ਹੁਣ ਨਗਰ ਕੌਂਸਲ ਨੇ ਇਸ ਤੋਂ ਬਚਣ ਲਈ ਸੀਵਰੇਜ ਦਾ ਗੰਦਾ ਪਾਣੀ ਅੰਡਰ ਬ੍ਰਿਜ ਹੇਠਾਂ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਇਥੇ 3 ਤੋਂ 4 ਫੁੱਟ ਡੂੰਘਾ ਪਾਣੀ ਭਰ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੀ ਡੂੰਘਾਈ 15 ਫੁੱਟ ਤੱਕ ਪੁੱਜ ਜਾਵੇਗੀ। ਦੱਸਣਯੋਗ ਹੈ ਕਿ ਰਤਨਹੇੜੀ ਅੰਡਰ ਬ੍ਰਿਜ ਰੇਲਵੇ ਲਾਈਨਾਂ ਹੇਠ ਪੁੱਲ ਬਨਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾਣਾ ਹੈ। ਇਥੋਂ ਦੇ ਵਸਨੀਕ ਬਲਬੀਰ ਸ਼ਰਮਾ ਨੇ ਕਿਹਾ ਕਿ ਰਤਨਹੇੜੀ ਰੋਡ ਤੇ ਅੰਡਰ ਬ੍ਰਿਜ ਲਈ 15 ਫੁੱਟ ਡੂੰਘੀ ਜ਼ਮੀਨ ਪੁੱਟੀ ਗਈ ਹੈ, ਜੇਕਰ ਆਉਣ ਵਾਲੇ ਦਿਨਾਂ ਵਿਚ ਇਹ ਪਾਣੀ ਇਸੇ ਤਰ੍ਹਾਂ ਭਰਦਾ ਰਿਹਾ ਤਾਂ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਈ.ਓ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੀ ਸਹੂਲਤ ਲਈ ਕੱਢਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS