16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਚ ਟਰੱਕ ਨੇ ਔਰਤ ਕੁਚਲੀ : ਮੌਕੇ ਤੇ ਹੋਈ ਮੌਤ, ਮਾਮਲਾ...

ਮਾਨਸਾ ਚ ਟਰੱਕ ਨੇ ਔਰਤ ਕੁਚਲੀ : ਮੌਕੇ ਤੇ ਹੋਈ ਮੌਤ, ਮਾਮਲਾ ਦਰਜ ਤਫਤੀਸ਼ ਸ਼ੁਰੂ ।

ਰਾਣੀ ਕੌਰ ਪਤਨੀ ਬੁੱਧ ਸਿੰਘ ਵਾਸੀ ਮਾਨਸਾ ਆਪਣੇ ਕਿਸੇ ਕੰਮ ਕਾਰ ਲਈ ਰੇਲਵੇ ਫਾਟਕ ਤੋਂ ਗੁਜਰ ਰਹੀ ਸੀ ਤਾਂ ਟਰੱਕ ਦੇ ਪਿੱਛਲੇ ਟਾਇਰ ਥੱਲੇ ਆ ਕੇ ਦਰੜੀ ਗਈ ।

ਮਾਨਸਾ (ਗੁਰਜੰਟ ਬਾਜੇਵਾਲੀਆ) : ਮੰਗਲਵਾਰ ਦੀ ਸ਼ਹਿਰ ਦੇ ਵਿੱਚਕਾਰਲੇ ਰੇਲਵੇ ਫਾਟਕ ਤੇ ਜਾ ਰਹੀ ਇੱਕ ਔਰਤ ਦੀ ਟਰੱਕ ਥੱਲੇ ਆ ਜਾਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਚੌਂਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰ: 17 ਦੀ ਵਾਸੀ ਰਾਣੀ ਕੌਰ (54) ਪਤਨੀ ਬੁੱਧ ਸਿੰਘ ਵਾਸੀ ਮਾਨਸਾ ਆਪਣੇ ਕਿਸੇ ਕੰਮ ਕਾਰ ਲਈ ਰੇਲਵੇ ਫਾਟਕ ਤੋਂ ਗੁਜਰ ਰਹੀ ਸੀ ਤਾਂ ਉਸ ਦੌਰਾਨ ਸਪੈਸ਼ਲ ਚੌਲਾਂ ਦੀ ਢੋਆ ਢੁਆਈ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਟਰੱਕਾਂ ਦੀ ਆਵਾਜਾਈ ਚੱਲ ਰਹੀ ਸੀ। ਇਸ ਦੌਰਾਨ ਇੱਕ ਟਰੱਕ ਪੀਬੀ-31 ਪੀ-5158, ਜਿਸ ਨੂੰ ਕਿ ਸੁਖਦੇਵ ਸਿੰਘ ਪੁੱਤਰ ਬੰਤ ਸਿੰਘ ਵਾਸੀ ਵਾਰਡ ਨੰ: 26 ਚਲਾ ਰਿਹਾ ਸੀ, ਦੇ ਪਿਛਲੇ ਟਾਇਰ ਥੱਲੇ ਆ ਜਾਣ ਕਾਰਨ ਰਾਣੀ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚਾਇਆ ਗਿਆ, ਇਸ ਤੇ ਕਾਰਵਾਈ ਕਰਦਿਆਂ ਥਾਣਾ ਚੌਂਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਟਰੱਕ ਚਾਲਕ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਟਰੱਕ ਚਾਲਕ ਨੂੰ ਟਰੱਕ ਸਮੇਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS