ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਾਈਡਲਾਈਨਜ਼, ਆਈਲਟਸ ਸੈਂਟਰ ਇੰਨ ਬਿੰਨ ਪਾਲਣਾ ਕਰਨਗੇ !

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕੋਵਿਡ- 19 ਦੀ ਮਹਾਂਮਾਰੀ ਕਾਰਣ ਪੰਜਾਬ ਸਰਕਾਰ ਦੇ ਹੁਕਮਾਂ ਤੇ ਬੰਦ ਪਏ ਆਈਲਟਸ ਸੈਂਟਰਾਂ ਦੇ ਬੰਦ ਹੋਣ ਨਾਲ ਜਿੱਥੇ ਆਈਲਟਸ ਸੈਂਟਰ ਮੰਦਹਾਲੀ ਦੇ ਦੌਰ ਚੋਂ ਗੁਜਰ ਰਹੇ ਹਨ ਉੱਥੇ ਵਿਦਿਆਂਰਥੀਆਂ ਦਾ ਪੜ੍ਹਾਈ ਨਾਲੋਂ ਨਾਤਾ ਟੁੱਟਣ ਕਾਰਣ ਅਧਿਆਪਕਾਂ ਨੂੰ ਡਬਲ ਮੇਹਨਤ ਕਰਨੀ ਪਵੇਗੀ ਤਾਂ ਜੋ ਵਿਦਿਆਂਰਥੀਆਂ ਦੇ ਭਵਿੱਖ ਦੀ ਡਗਰ ਆਸਾਨ ਹੋ ਸਕੇ ! ਕਿਓਂ ਕਿ ਪਿਛਲੇ 20 ਮਾਰਚ 2020 ਤੋਂ ਆਈਲਟਸ ਸੈਂਟਰਾਂ ਦੇ ਬੰਦ ਰਹਿਣ ਦੇ ਘਾਟਿਆਂ ਦੀ ਭਰਪਾਈ ਨਹੀਂ ਹੋ ਸਕੀ ਬਿਲਡਿੰਗਾਂ ਦੇ ਖਰਚੇ, ਸਟਾਫ ਦੀਆਂ ਤਨਖ਼ਾਹਾਂ,ਬਿਜਲੀ ਦੇ ਬਿੱਲਾਂ ਸਮੇਤ ਹੋਰ ਖਰਚਿਆਂ ਨੇ ਵਿਦਿਆਂਰਥੀਆਂ ਦੀ ਪੜ੍ਹਾਈ ਤੇ ਆਈਲਟਸ ਸੈਂਟਰਾਂ ਨੂੰ ਸਾਣ ਤੇ ਲਾਇਆ ਹੈ! ਪੰਜਾਬ ਸਰਕਾਰ ਵਲੋਂ ਜੋ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਆਈਲਟਸ ਸੈਂਟਰਾਂ ਉਸ ਦੀ ਇੰਨ ਬਿੰਨ ਪਾਲਣਾ ਕਰਨਗੇ !
ਇਸ ਸੰਬੰਧੀ ਫਲਾਇੰਗ ਫੈਦਰ ਆਈਲਟਸ ਸੈਂਟਰਾਂ ਦੇ ਚੇਅਰਮੈਨ ਸਿਰੀ ਸ਼ਿਵ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਨਵੀਆਂ ਗਾਈਡਲਾਈਨਜ਼ ਦਿੱਤੀਆਂ ਹਨ ਉਹਨਾਂ ਦੇ ਅਧਾਰ ਤੇ ਆਈਲਟਸ ਸੈਂਟਰਾਂ ਦੇ ਖੁੱਲਣ ਨੂੰ ਲੈ ਕੇ ਵਿਦਿਆਰਥੀਆਂ ਚ ਭਾਰੀ ਉਤਸੁਕਤਾ ਹੈ ਜਲਦ ਹੀ ਸੈਂਟਰਾਂ ਚ ਰੌਣਕਾਂ,ਪਰਤਣਗੀਆਂ ਤੇ ਆਈਲਟਸ ਸੈਂਟਰਾਂ ਦੇ ਸਟਾਫ ਤੇ ਵਿਦਿਆਂਰਥੀਆਂ ਦੇ ਲੈ ਵੈਕਸੀਨ ਟੀਕਿਆਂ ਦਾ ਕੈੰਪ ਲਾਇਆ ਗਿਆ ਜਿੱਥੇ ਵੱਡੀ ਗਿਣਤੀ ਚ ਵੈਕਸੀਨ ਲਾਈ ਗਈ ਹੈ !
ਐਸੋਸੀਏਸਨ ਆਫ ਐਜੂਕੇਸ਼ਨ ਪੰਜਾਬ ਮਾਲਵਾ ਜੋਨ ਦੇ ਪ੍ਰਧਾਨ ਸਿਰੀ ਭਗਵੰਤ ਰਾਜ ਨੇ ਕਿਹਾ ਕਿ ਆਈਲਟਸ ਸੈਂਟਰਾਂ ਦੇ ਸਟਾਫ ਤੇ ਵਿਦਿਆਰਥੀਆਂ ਦੇ ਕੋਵਿਡ -19 ਦੀ ਘੱਟੋ ਘੱਟ ਇੱਕ ਡੋਜ ਲੱਗੀ ਹੋਣੀ ਲਾਜਮੀ ਕੀਤੀ ਗਈ ਹੈ ਤੇ ਮਨੇਜਮੇਂਟ, ਵਿਦਿਆਰਥੀਆਂ, ਸਟਾਫ ਵਲੋਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਸਾਂਝੇ ਉੱਦਮ ਸਦਕਾ ਹੀ ਕਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ ਤਾਂ ਜੋ ਨਿੱਗਰ ਤੇ ਨਰੋਇਆ ਸਮਾਜ ਸਿਰਜਿਆ ਜਾ ਸਕੇ !
ਐੱਜੂਕੇਸਨ ਪੁਆਇੰਟ ਦੇ ਐਮ ਡੀ ਨਿਪੁੰਨ ਕੋਸਲ ਨੇ ਕਿਹਾ ਕਿ ਆਈਲਟਸ ਸੈਂਟਰ ਦੀ ਮਨੇਜਮੇਂਟ, ਵਿਦਿਆਰਥੀਆਂ, ਸਟਾਫ ਵਲੋਂ ਸਾਂਝੇ ਉਪਰਾਲੇ ਕੀਤੇ ਜਾਣਗੇ ਕਰੋਨਾ ਕਾਰਣ ਲੰਬਾ ਗੈਪ ਪੂਰਾ ਕਰਨ ਲਈ ਵਿਦਿਆਰਥੀ ਪਹਿਲਾਂ ਨਾਲੋਂ ਵੀ ਵੱਧ ਮੇਹਨਤ ਨਾਲ ਜੁਟਣਗੇ ਜਿਸ ਲਈ ਲਗਾਤਾਰ ਸਾਡੇ ਟੱਚ ਵਿਚ ਹਨ ਬਾਕੀ ਸਾਰੇ ਵਿਦਿਆਰਥੀ ਬਾਲਗ ਹਨ ਤੇ ਉਹ ਸੋਸ਼ਲ ਡਿਸਟੇਨਸਿੰਗ ਰਹਿਤ ਕੋਵਿਡ -19 ਡੀ ਪਾਲਣਾ ਕਰਦੇ ਹੋਏ ਪੜ੍ਹਾਈ ਕਰਨਗੇ ਤੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੂੰ ਮੇਹਨਤ ਨਾਲ ਸਫਲ ਬਣਾਉਣਗੇ !





