ਇਹ ਪਲਾਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਿੰਡ ਲੁਬਨਿਆਵਾਲੀ ਦਾ ਬੰਦ ਪਿਆ ਆਕਸੀਜਨ ਪਲਾਟ ਨੂੰ ਜਿਲਾ ਪ੍ਰਸਾਸਨ ਦੇ ਯਤਨਾਂ ਸਦਕਾ ਮੁੜ ਚਾਲੁ ਹੋ ਗਿਆ ਹੈੇੇ। ਸ੍ਰੀ ਐਮ ਕੇ ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲਾਟ ਦਸੰਬਰ 2012 ਤੋਂ ਬੰਦ ਸੀ ਅਤੇ ਇਹ ਪਲਾਟ ਡਾ. ਅਜੈ ਸੇਤੀਆ ਐਮ.ਡੀ ਪੇਪਰ ਮਿੱਲ ਦੇ ਸਹਿਯੋਗ ਨਾਲ ਇਹ ਪਲਾਂਟ ਦੀ ਮੁਰੰਮਤ ਕਰਨ ਉਪਰੰਤ ਮੁੜ ਚਾਲੂ ਕੀਤਾ ਗਿਆ ਹੈ।
ਇਸ ਪਲਾਟ ਨੂੰ ਕਾਰਜਸ਼ੀਲ ਬਣਾਉਣ ਲਈ ਸੇਤੀਆ ਪੇਪਰ ਮਿੱਲ ਦੀ ਇੱਕ ਤਕਨੀਕੀ ਟੀਮ ਅਤੇ ਜਿਲਾ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ 24 ਘੰਟੇ ਕੰਮ ਕੀਤਾ। ਇਹ ਪਲਾਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜੋ ਪਲਾਂਟ ਦੇ ਉਤਪਾਦਨ ਅਤੇ ਵੰਡ ਦੀ ਨਿਗਰਾਨੀ ਕਰੇਗੀ।

ਇਸ ਮੌਕੇ ਮੁਕਤਸਰ ਦੇ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਦੇਸ਼ ਦੇ ਵਿੱਚ ਆਕਸੀਜਨ ਦੀ ਸ਼ਾਰਟ ਚੱਲ ਰਹੀ ਹੈ ਇਸ ਵਕਤ ਦੇਸ਼ ਕੋਰੋਨਾ ਵੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਸਾਨੂੰ ਪਤਾ ਚੱਲਿਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪਿੰਡ ਲੁਬਾਣਿਆਂਵਾਲੀ ਇਕ ਗੈਸ ਪਲਾਂਟ ਬੰਦ ਪਿਆ ਹੈ ਜਿਸ ਨੂੰ ਰਿਪੇਅਰ ਕਰਵਾ ਕੇ ਹੁਣ ਅਸੀਂ ਚਾਲੂ ਕਰ ਦਿੱਤਾ ਹੈ ਇਸ ਵਿਚ ਪ੍ਰਤੀ ਦਿਨ ਤਿੱਨ ਸੌ ਆਕਸੀਜਨ ਗੈਸ ਦੇ ਸਿਲੰਡਰ l ਤਿਆਰ ਕੀਤੇ ਜਾਣਗੇ ਜੋ ਜਿਸ ਵੀ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਮਹਿਸੂਸ ਹੋਵੇਗੀ ਉੱਥੇ ਭੇਜੇ ਜਾਣਗੇ






