17.1 C
Chandigarh

TODAY NOW NEWS

Thursday, March 19, 2026
HomeBREAKING NEWSਸਲਮਾਨ ਖ਼ਾਨ ਨੂੰ ਮਿਲਣ ਦੀ ਚਾਹਤ ’ਚ ਕੀਤਾ ਬਾਰਡਰ ਪਾਰ, ਹੁਣ ਜਾਵੇਗਾ...

ਸਲਮਾਨ ਖ਼ਾਨ ਨੂੰ ਮਿਲਣ ਦੀ ਚਾਹਤ ’ਚ ਕੀਤਾ ਬਾਰਡਰ ਪਾਰ, ਹੁਣ ਜਾਵੇਗਾ ਜੇਲ੍ਹ, ਲਾਰੈਂਸ ਦੀ ਧਮਕੀ ਤੋਂ ਬਾਅਦ ਸੀ ਪਰੇਸ਼ਾਨ

ਅੰਮ੍ਰਿਤਸਰ : ਪਾਕਿਸਤਾਨ ਦੇ ਲਾਹੌਰ ਸਥਿਤ ਪਿੰਡ ਬ੍ਰਾਹਮਣੀਆਂ ਨਿਵਾਸੀ ਸਾਹਿਦ ਅਲੀ (32) ਫਿਲਮ ਅਦਾਕਾਰ ਸਲਮਾਨ ਖ਼ਾਨ (Salman Khan) ਨੂੰ ਮਿਲਣ ਲਈ ਭਾਰਤ-ਪਾਕਿ ਕੌਮਾਂਤਰੀ ਸਰਹੱਦ ਗ਼ੈਰ ਕਾਨੂੰਨੀ ਤਰੀਕੇ ਨਾਲ ਪਾਰ ਕਰ ਬੈਠਾ। ਹੁਣ ਉਹ ਪੰਜਾਬ ਦੇ ਇੱਕੋ ਇਕ ਪੁੱਛਗਿੱਛ ਕੇਂਦਰ (ਜੇਆਈਸੀ) ’ਚ ਹੈ।

ਪੁਲਿਸ ਨੂੰ ਸ਼ੰਕਾ ਹੈ ਕਿ ਫਡ਼ਿਆ ਗਿਆ ਪਾਕਿ ਨਾਗਰਿਕ ਸਾਹਿਦ ਸਲੀ ਸਲੀਪਰ ਸੈੱਲ ਜਾਂ ਫਿਰ ਜਾਸੂਸ ਹੈ। ਪਰ ਮੰਗਲਵਾਰ ਦੀ ਸ਼ਾਮ ਹੋਈ ਪੁੱਛਗਿੱਤ ’ਚ ਸਾਹਿਦ ਨੇ ਸਵੀਕਾਰ ਕੀਤਾ ਕਿ ਉਹ ਲਾਹੌਰ ’ਚ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾਉਂਦਾ ਹੈ। ਪਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਿਵੇਂ ਹੀ ਫਿਲਮੀ ਅਦਾਕਾਰ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਉਹ ਪਰੇਸ਼ਾਨ ਹੋ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਜਲਦੀ ਹੀ ਸਲਮਾਨ ਖ਼ਾਨ ਨੂੰ ਮਿਲਣਾ ਚਾਹੁੰਦਾ ਹੈ। ਪਰ ਪਰਿਵਾਰ ਨੇ ਦੱਸਿਆ ਕਿ ਉਹ ਬਿਨਾਂ ਪਾਸਪੋਰਟ ਤੇ ਵੀਜ਼ਾ ਦੇ ਭਾਰਤ ’ਚ ਦਾਖ਼ਲ ਨਹੀਂ ਹੋ ਸਕਦਾ। ਪਰ ਸਲਮਾਨ ਨੂੰ ਮਿਲਣ ਦੀ ਚਾਹਤ ਉਸਦੇ ਅੰਦਰ ਵਧਦੀ ਜਾ ਰਹੀ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਸਰਹੱਦ ਨਾਲ ਲੱਗੇ ਇਕ ਪਿੰਡ ’ਚ ਰਹਿਣ ਵਾਲੇ ਭੱਟ ਨਾਂ ਦੇ ਵਿਅਕਤੀ ਨਾਲ ਮੁਲਾਕਾਤ ਕੀਤੀ। ਭੱਟ ਨੇ ਉਸ ਨੂੰ ਦੱਸਿਆ ਕਿ ਰਾਤ ਦੇ ਹਨੇਰੇ ’ਚ ਉਹ ਭਾਰਤ-ਪਾਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਪਾਰ ਕਰ ਕੇ ਸਲਮਾਨ ਨੂੰ ਮਿਲ ਸਕਦਾ ਹੈ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕੰਡਿਆਲੀ ਤਾਰ ਕੋਲ ਪੁੱਜਾ ਤੇ ਉਸ ਨੂੰ ਪਾਰ ਕਰ ਕੇ ਭਾਰਤ ਪਹੁੰਚ ਗਿਆ। ਪਰ ਬੀਐੱਸਐੱਫ ਦੀ ਸਖ਼ਤ ਗਸ਼ਤ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਿਰਾਸਤ ’ਚ ਲੈਣ ਤੋਂ ਬਾਅਦ ਜਦੋਂ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਲਮਾਨ ਖ਼ਾਨ ਦੀ ਕਹਾਣੀ ਬਿਆਨ ਕਰ ਦਿੱਤੀ। ਪਰ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਸਾਹਿਦ ਦੀਆਂ ਗੱਲਾਂ ’ਤੇ ਯਕੀਨ ਨਹੀਂ ਕੀਤਾ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਮੰਗਿਆ ਗਿਆ। ਅਦਾਲਤ ਨੇ ਵੀ ਮੁਲਜ਼ਮ ਨੂੰ ਦੇਖ ਕੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।

Today Now News

RELATED ARTICLES
- Advertisment -

POPULAR POSTS