
ਚੰਡੀਗੜ੍ਹ ਸੂਤਰਾਂ ਦੇ ਹਵਾਲੇ ਤੋਂ ਜਦੋਂ ਇਹ ਖ਼ਬਰਾਂ ਚੱਲਣ ਲੱਗੀਆਂ ਕਿ, ਸੁਖਜਿੰਦਰ ਰੰਧਾਵਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਤਾਂ, ਝੱਟ ਪੱਟ ਰਸਮੀ ਐਲਾਨ ਤੋਂ ਪਹਿਲਾਂ ਹੀ ‘ਵਿਕੀਪੀਡੀਆ’ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਹੈ।।
ਹੁਣ ਬੇਸ਼ੱਕ ਕਾਂਗਰਸ ਹਾਈ ਕਮਾਨ ਦੇ ਫ਼ੈਸਲੇ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਬਣਾ ਦਿੱਤਾ ਗਿਆ ਹੈ, ਪਰ ਸੂਤਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਧੂਰੀ ਸੀ, ਕਿਉਂਕਿ ਸੁਖਜਿੰਦਰ ਰੰਧਾਵਾ ਨੂੰ ਉਪ ਮੁੱਖ ਮੰਤਰੀ ਕਾਂਗਰਸ ਹਾਈ ਕਮਾਨ ਨੇ ਐਲਾਨਿਆ ਹੈ।
ਗੂਗਲ ‘ਤੇ ਸੁਖਜਿੰਦਰ ਸਿੰਘ ਰੰਧਾਵਾ ਨਾਂ ਦਾ ਨਾਂ ਸਰਚ ਕਰਨ ‘ਤੇ ‘ਵਿਕੀਪੀਡੀਆ’ ‘ਤੇ ਰੰਧਾਵਾ ਦੇ ਨਾਂ ਨਾਲ ‘ਕਰੰਟ ਚੀਫ ਮਨਿਸਟਰ ਆਫ਼ ਪੰਜਾਬ’ ਲਿਖਿਆ ਆ ਰਿਹਾ ਹੈ। ਰਸਮੀ ਤੌਰ ‘ਤੇ ਐਲਾਨ ਹੋਣ ਤੋਂ ਪਹਿਲਾਂ ਹੀ ਵਿੱਕੀਪੀਡੀਆ ਵੱਲੋਂ ਰੰਧਾਵਾ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦੇਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ।




