ਕੁਲਵਿੰਦਰ ਤਾਰੇਵਾਲਾ ਮੋਗਾ

ਪੰਜਾਬ ਸਿੰਹੁ ਕਿਉਂ ਦਿਲ ਹੋਲਾ ਕਰਦਾ
ਅਸੀਂ ਕੰਮੀਆਂ ਦੇ ਪੁੱਤ ਤੇਰੇ ਨਾਲ ਖੜੇ ਹਾਂ
ਮੁਗਲਾ ਨਾਲ ਵੀ ਦਸਤ ਪੰਜਾ ਲੈ ਕੇ
ਸੀਸ ਗੁਰੂ ਦਾ ਹਿੱਕ ਨਾਲ ਲਾ ਅੜੇ ਸੀ
ਭਾਈ ਡੱਲੇ ਦੀ ਬੰਦੂਕ ਦੇ ਮੂਹਰੇ
ਮੈ ਤੇ ਮੇਰਾ ਬਾਪ ਖੜੇ ਸੀ
ਤੇਰੇ ਨਸੀਬ ਚ ਲਿਖੀਆਂ ਜੰਗ ਲੜਾਈਆ
ਗੜੀ ਚਮਕੋਰ ਦੀ ਚ ਕਲਗੀ ਲਾ ਖੜੇ ਸੀ
ਪੰਜਾਬ ਸਿੰਹੁ ਤੂੰ ਸਾਡਾ ਬਜ਼ੁਰਗ ਪਿਆਰਾਂ
ਤਾਂਹੀਉ ਗੋਰਿਆਂ ਦੀ ਤੋਪ ਨਾਲ ਮਰੇ ਸੀ
ਕੀ ਹੋਇਆਂ ਜੇ ਤੇਰੇ ਪੁੱਤ ਲਾਡਲੇ ਵਿੱਕਗੇ
ਅਸੀਂ ਥਾਂ ਤੇਰੇ ਬਾਲ ਖੜੇ ਹਾਂ
ਸਾਡਾ ਅਸਲਾ ਦਾਤੀ ਰੰਬਾ
ਜੋ ਮੋਢੇ ਉੱਤੇ ਲਈ ਖੜੇ ਹਾਂ
ਧਰਨਿਆ ਵਿੱਚ ਮੂਹਰੇ ਹੋਕੇ ਲੜੀਏ
ਸਾਰੇ ਆਰਡੀਨੈਂਸ ਨਹੀਂ ਪੜੇ ਹਾਂ
ਸਾਨੂੰ ਪਤਾ ਸਾਡੀ ਮਾਂ ਵਿੱਕਜੂ
ਤਾਂਹੀਉ ਤੇਰੇ ਫਿਕਰਾ ਚ ਫਸੇ ਹਾਂ
ਕੋਈ ਗ਼ੈਰ ਕਿਵੇਂ ਇੱਥੇ ਆ ਜੂ
ਸੇਰੇ ਪੰਜਾਬ ਲਈ ਅਸੀਂ ਲੜੇ ਸਾਂ
ਛੱਡ ਝੋਰਾ ਤੇਰੇ ਪੁੱਤ ਜਿਉਂਦੇ
ਸ਼ੂਕਦੇ ਅੱਟਕਾ ਵਿੱਚ ਅਸੀਂ ਤਰੇ ਹਾਂ






