17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਵਜੋਤ ਸਿੱਧੂ ਨੇ ਭਾਸ਼ਣ ਚ ਕਿਸ ਨੂੰ ਬਣਾਇਆ ਨਿਸ਼ਾਨਾ ? ਡੇਢ ਸਾਲ...

ਨਵਜੋਤ ਸਿੱਧੂ ਨੇ ਭਾਸ਼ਣ ਚ ਕਿਸ ਨੂੰ ਬਣਾਇਆ ਨਿਸ਼ਾਨਾ ? ਡੇਢ ਸਾਲ ਬਾਅਦ ਸਟੇਜ ਤੇ ਇਕੱਠੇ ਹੋਏ ਕੈਪਟਨ ਤੇ ਨਵਜੋਤ ਸਿੱਧੂ ।

ਨਵਜੋਤ ਸਿੱਧੂ ਨੇ ਮੋਦੀ ਦਾ ਜਾਂ ਭਾਜਪਾ ਦਾ ਸਿੱਧੇ ਤੌਰ ਤੇ ਨਾਮ ਲੈ ਕੇ ਨਿਸਾਨਾ ਨਹੀਂ ਬਣਾਇਆ ।ਸਗੋਂ ਅੰਬਾਨੀ ਤੇ ਅਡਾਨੀ ਨੂੰ ਪੰਜਾਬ ਚੋਂ ਕੱਢਣ ਤੇ ਹੀ ਜ਼ੋਰ ਦਿੱਤਾ  ।

ਮੋਗਾ/ਬੱਧਨੀ ਕਲਾਂ(ਹਰਪਾਲ ਸਹਾਰਨ) : “ਡੰਡੇ ਖਾਣ ਨੂੰ ਬਾਂਦਰੀ ,ਗੰਨੇ ਚੂਪਣ ਨੂੰ ਰਿੱਛ” ਤੇ ਸ਼ੇਅਰੋ ਸ਼ਾਇਰੀ ਨਾਲ ਨਵਜੋਤ ਸਿੱਧੂ ਨੇ ਆਪਣਾ ਭਾਸ਼ਣ ਬੱਧਨੀ ਦੀ ਕਿਸਾਨ ਰੈਲੀ ਤੇ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਲਈ ਅੰਨ ਪੈਦਾ ਕਰਦਾ ਹੈ ਪਰ ਉਸ ਉੱਤੇ ਧੱਕੇ ਨਾਲ ਕਾਲੇ ਕਾਨੂੰਨ ਨਹੀਂ  ਥੋਪੇ ਜਾ ਸਕਦੇ ।   ਉਸ ਨੇ ਬਿਨਾਂ ਕਿਸੇ ਦਾ ਨਾਮ ਜਿਹਾ ਕਿਹਾ ਕਿ ਅੱਜ ਸਾਡੇ ਦੇਸ਼ ਨੂੰ ਪੂੰਜੀਪਤੀ ਚਲਾ ਰਹੇ ਹਨ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਮਰੀਕਾ ਵਰਗੇ ਮੁਲਕਾਂ ਚ ਅਜਿਹੇ ਫਾਰਮੂਲੇ ਫੇਲ ਹੋ ਗਏ ਹਨ ਤਾਂ ਫਿਰ ਸਾਡੇ ਦੇਸ਼ ਵਿੱਚ ਅਜਿਹੇ ਤਜਰਬੇ ਨਹੀਂ ਕਰਨੀ ਚਾਹੀਦੇ। ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮੰਗ ਕੀਤੀ । ਦਿਲਚਸਪ ਗੱਲ ਇਹ ਰਹੀ ਕਿ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਕੈਪਟਨ ਦੱਸਿਆ ਅਤੇ ਮੁੱਖ ਮੰਤਰੀ ਦਾ ਵੀ ਸਟੇਜ ਤੋਂ ਧੰਨਵਾਦ ਕੀਤਾ  ਅਤੇ ਨਵਜੋਤ ਸਿੱਧੂ ਨੇ ਮੋਦੀ ਦਾ ਜਾਂ ਭਾਜਪਾ ਦਾ ਸਿੱਧੇ ਤੌਰ ਤੇ ਨਾਮ ਲੈ ਕੇ ਨਿਸਾਨਾ ਨਹੀਂ ਬਣਾਇਆ ।ਸਗੋਂ ਅੰਬਾਨੀ ਤੇ ਅਡਾਨੀ ਨੂੰ ਪੰਜਾਬ ਚੋਂ ਕੱਢਣ ਤੇ ਹੀ ਜ਼ੋਰ ਦਿੱਤਾ  । ਦੱਸਣਯੋਗ ਹੈ ਕਿ ਹਲਵਾਰਾ ਦੇ ਏਅਰਫੋਰਸ ਅੱਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈਲੀਕਾਪਟਰ ਤੇ ਕੁੱਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਬੱਧਨੀ ਕਲਾਂ ਵਿਖੇ ਕਿਸਾਨਾਂ ਦੇ ਹੱਕ ਵਿੱਚ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਪੁੱਜੇ ।  ਇਸ ਸਮੇਂ ਸਟੇਜ ਤੇ ਵਿਚਕਾਰ ਵਾਲੀ ਸੀਟ ਤੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਸੱਜੇ ਹੱਥ ਤੇ ਸੁਨੀਲ ਜਾਖੜ ਉਨ੍ਹਾਂ ਦੇ ਖੱਬੇ ਹੱਥ ਬੈਠੇ ਹਨ । ਮੂਹਰਲੀ ਕਤਾਰ ਵਿੱਚ ਹੀ ਹਰੀਸ਼ ਰਾਵਤ ਤੇ ਉਸ ਤੋਂ ਬਾਅਦ ਨਵਜੋਤ ਸਿੱਧੂ ,ਮਨਪ੍ਰੀਤ ਬਾਦਲ ਕੁਰਸੀ ਤੇ ਬੈਠੇ ਹਨ । ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਜਾ ਰਹੀ ਹੈ ।

Today Now News

RELATED ARTICLES
- Advertisment -

POPULAR POSTS