17.4 C
Chandigarh

TODAY NOW NEWS

Friday, March 20, 2026
HomeBREAKING NEWSਨਕਲੀ ਪੁਲਿਸ ਵਾਲੇ ਕਾਬੂ, ਦੁਕਾਨਦਾਰ ਤੋਂ ਮੰਗੀ ਸੀ ਰਿਸ਼ਵਤ !

ਨਕਲੀ ਪੁਲਿਸ ਵਾਲੇ ਕਾਬੂ, ਦੁਕਾਨਦਾਰ ਤੋਂ ਮੰਗੀ ਸੀ ਰਿਸ਼ਵਤ !

ਅੰਮ੍ਰਿਤਸਰ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਲੁਟੇਰਿਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਸ਼ੇਰਆਮ ਅੰਜਾਮ ਦਿੱਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਅੰਦਰ ਦਿਨ-ਦਿਹਾੜੇ ਲੁਟੇਰੇ ਨਕਲੀ ਪੁਲਿਸ ਮੁਲਜ਼ਮ (Fake police accused) ਬਣ ਕੇ ਦੁਕਾਨਦਾਰਾਂ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ। ਜਿਸ ਦੀ ਤਾਜ਼ਾ ਤਸਵੀਰ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਮੋਬਾਈਲ ਦੁਕਾਨ (Mobile shop) ‘ਤੇ ਕੰਮ ਕਰਨ ਵਾਲੇ ਨੌਜਵਾਨ ਤੋਂ ਕੁਝ ਪੁਲਿਸ ਕਰਮਚਾਰੀਆਂ ਵੱਲੋਂ 90 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਹਾਲਾਂਕਿ ਇਹ ਰਿਸ਼ਵਤ ਉਸ ਨੌਜਵਾਨ ਨੂੰ ਡਰਾਉਂਦੇ ਧਮਕਾਉਂਦੇ ਹੋਏ ਮੰਗੀ ਗਈ ਸੀ। ਜਿਸ ਤੋਂ ਬਾਅਦ ਉਸ ਨੌਜਵਾਨ ਵੱਲੋਂ ਵਿਜੇ ਨਗਰ ਪੁਲਿਸ ਚੌਂਕੀ (Vijay Nagar Police Station) ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਵੱਲੋਂ ਬੜੇ ਹੀ ਸੂਝਵਾਨ ਢੰਗ ਨਾਲ ਇਸ ਕੇਸ ਨੂੰ ਹੱਲ ਕੀਤਾ ਗਿਆ।ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਅਫ਼ਸਰ ਕੁਲਦੀਪ ਸਿੰਘ (Police Officer Kuldeep Singh) ਦਾ ਕਹਿਣਾ ਹੈ ਕਿ ਜੋ ਮੁਲਜ਼ਮ ਫੜੇ ਗਏ ਹਨ, ਉਹ ਨਕਲੀ ਪੁਲਿਸ (Fake police) ਵਾਲੇ ਹਨ ਅਤੇ ਉਨ੍ਹਾਂ ਵੱਲੋਂ ਜਾਣ-ਬੁੱਝ ਕੇ ਇਸ ਦੁਕਾਨ ਦੇ ਮਾਲਕ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Today Now News

RELATED ARTICLES
- Advertisment -

POPULAR POSTS