16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰੇਲਵੇ ਟ੍ਰੈਕ ਦੀ ਚੈਕਿੰਗ ਦੌਰਾਨ ਐਸ.ਐਸ.ਪੀ. ਗੋਇਲ ਅਤੇ ਐਸ.ਪੀ. ਚੀਮਾ ਜਖਮੀ।

ਰੇਲਵੇ ਟ੍ਰੈਕ ਦੀ ਚੈਕਿੰਗ ਦੌਰਾਨ ਐਸ.ਐਸ.ਪੀ. ਗੋਇਲ ਅਤੇ ਐਸ.ਪੀ. ਚੀਮਾ ਜਖਮੀ।

ਰੇਲਵੇ ਦੀ ਚਾਰ ਪਹੀਆ ਇੰਸਪੈਕਸ਼ਨ ਟਰਾਲੀ ਦਾ ਐਕਸਲ ਟੁੱਟਣ ਕਾਰਣ ਵਾਪਰਿਆ ਹਾਦਸਾ।

ਬਰਨਾਲਾ (ਕਰਨਪਰੀਤ ਧੰਦਰਾਲ) : ਕਿਸਾਨਾਂ ਦੇ ਧਰਨੇ ਤੋਂ ਦੂਰ ਕੀਤੇ ਗਏ ਰੇਲਵੇ ਟ੍ਰੈਕ ਅਤੇ ਕਿਸਾਨਾਂ ਦੇ ਧਰਨੇ ਵਾਲੀ ਥਾਂ ਦੀ ਚੈਕਿੰਗ ਕਰਨ ਪੁੱਜੇ ਬਰਨਾਲਾ ਦੇ ਐਸ.ਐਸ.ਪੀ. ਸੰਦੀਪ ਗੋਇਲ ਅਤੇ ਐਸ.ਪੀ. ਜਗਵਿੰਦਰ ਚੀਮਾ ਗੰਭੀਰ ਤੌਰ ਤੇ ਜਖਮੀ ਹੋ ਗਏ। ਜਿੰਨਾਂ ਨੂੰ ਤੁਰੰਤ ਸਿਵਿਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਦਾਖਲ ਕਰਵਾਇਆ ਗਿਆ। ਘਟਣਾ ਦਾ ਕਾਰਣ ਰੇਲਵੇ ਇੰਸਪੈਕਸ਼ਨ ਟਰਾਲੀ ਦਾ ਐਕਸਲ ਟੁੱਟਣਾ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਦੋਵੇਂ ਆਲਾ ਅਧਿਕਾਰੀਆਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਸਥਿਤੀ ਖਤਰੇ ਤੋਂ ਬਾਹਰ ਦੱਸੀ ਹੈ। ਉੱਧਰ ਰੇਲਵੇ ਵੱਲੋਂ ਘਟਣਾ ਦੀ ਜਾਂਚ ਕਰਨ ਲਈ ਹਾਈ ਕਮਾਨ ਨੂੰ ਲਿਖਿਆ ਗਿਆ ਹੈ।

ਸ਼ੁਕਰਵਾਰ ਨੂੰ ਦੁਪਿਹਰ ਕਰੀਬ 12 ਕੁ ਵਜੇ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਅਤੇ ਐਸ.ਪੀ. (ਪੀ.ਬੀ.ਆਈ.) ਜਗਵਿੰਦਰ ਸਿੰਘ ਚੀਮਾ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਲਾਏ ਧਰਨੇ ਅਤੇ ਰੇਲਵੇ ਟ੍ਰੈਕ ਦੇ ਖਾਲੀ ਹੋਣ ਦਾ ਮੁਆਈਨਾ ਕਰਨ ਬਰਨਾਲਾ-ਬਠਿੰਡਾ ਟ੍ਰੈਕ ਤੇ ਰੇਲਵੇ ਦੀ ਚਾਰ ਪਹੀਆ ਇੰਸਪੈਕਸ਼ਨ ਟਰਾਲੀ ਰਾਹੀਂ ਰਵਾਨਾ ਹੋਏ ਸਨ। ਜਿੰਨਾਂ ਨਾਲ ਰੇਲਵੇ ਦੇ ਦੋ ਇੰਸਪੈਕਟਰ ਵੀ ਸ਼ਾਮਲ ਸਨ। ਜਿਵੇਂ ਹੀ ਟਰਾਲੀ ਬਰਨਾਲਾ-ਹੰਢਿਆਇਆ ਦੇ ਅੱਧ ਵਿਚਕਾਰ ਪੁਲਿਸ ਲਾਈਨ ਪਾਸ ਪੁੱਜੇ ਤਾਂ ਇੰਸਪੈਕਸ਼ਨ ਟਰਾਲੀ ਦਾ ਐਕਸਲ ਟੁੱਟ ਗਿਆ। ਜਿਸ ਨਾਲ ਹਾਦਸਾ ਵਾਪਰ ਗਿਆ। ਐਸਐਸਪੀ ਗੋਇਲ ਅਤੇ ਐਸਪੀ ਚੀਮਾਂ ਗੰਭੀਰ ਰੂਪ ਨਾਲ ਜਖਮੀ ਹੋ ਗਏ।

ਸਥਿਤੀ ਖਤਰੇ ਤੋਂ ਬਾਹਰ: ਡਾ. ਅੰਸ਼ੁਲ
ਐਮਰਜੈਂਸੀ ਵਾਰਡ ਵਿੱਚ ਮੌਜੂਦ ਡਾ. ਅੰਸ਼ੁਲ ਗਰਗ, ਡਾ. ਸ਼ਵੀਨਾ, ਰਾਹੁਲ, ਡਾ. ਹਰੀਸ਼ ਅਤੇ ਡਾ. ਅਵਿਨਾਸ਼ ਬਾਂਸਲ ਨੇ ਦੱਸਿਆ ਕਿ ਐਸਐਸਪੀ ਸਾਹਿਬ ਦੇ ਪੈਰ ਵਿੱਚ ਚੋਟ ਆਈ ਹੈ, ਜਦੋਂਕਿ ਐਸਪੀ ਚੀਮਾ ਦੇ ਲੱਤ ਬਾਂਹ ਤੇ ਵੀ ਚੋਟਾਂ ਆਈਆਂ ਹਨ। ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਸਥਿਤੀ ਖਤਰੇ ਤੋਂ ਬਾਹਰ ਹੈ।

ਐਕਸਲ ਟੁੱਟਣ ਕਾਰਨ ਹੋਇਆ ਹਾਦਸਾ: ਸਟੇਸ਼ਨ ਮਾਸਟਰ
ਸਟੇਸ਼ਨ ਮਾਸਟਰ ਰਾਮ ਸਰੂਪ ਮੀਨਾ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕੀਤਾ ਹੋਇਆ ਸੀ, ਬਾਅਦ ਵਿੱਚ ਉਹਨਾਂ ਨੂੰ ਰੇਲਵੇ ਪਲੇਟਫਾਰਮ ਤੇ ਲਿਆਂਦਾ ਗਿਆ ਸੀ। ਰੇਲਵੇ ਟ੍ਰੈਕ ਦੀ ਸਿਥਤੀ ਜਾਨਣ ਲਈ ਐਸਐਸਪੀ ਬਰਨਾਲਾ ਸੰਦੀਪ ਗੋਇਲ ਅਤੇ ਐਸਪੀ (ਪੀਬੀਆਈ) ਜਗਵਿੰਦਰ ਸਿੰਘ ਚੀਮਾ ਰੇਲਵੇ ਦੀ ਚਾਰ ਪਹੀਆ ਇੰਸਪੈਕਸ਼ਨ ਟਰਾਲੀ ਤੇ ਸਵਾਰ ਹੋਏ ਸਨ। ਜਿੰਨਾਂ ਨਾਲ ਰੇਲਵੇ ਦੇ ਦੋ ਇੰਸਪੈਕਟਰ ਵੀ ਸਵਾਰ ਸਨ। ਜਿਸ ਤੇ 6 ਵਿਅਕਤੀ ਬੈਠ ਸਕਦੇ ਹਨ। ਅਚਾਨਕ ਐਕਸਲ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਟਰਾਲੀ ਦਾ ਐਕਸਲ ਕੀਵੇਂ ਟੁੱਟ ਗਿਆ ਦੀ ਚੈਕਿੰਗ ਕਰਵਾਊਣ ਲਈ ਰੇਲਵੇ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS