
1990 ਵਿੱਚ ਅਸੀ 9 ਜਮਾਤ ਵਿੱਚ ਪੜਦੇ ਸੀ 5ਵਾੰ ਪੀਰਡ ਅੰਗਰੇਜੀ ਦਾ ਸੀ ਪਰ ਆਪਣੀ ਅੰਗਰੇਜੀ ਨਾਲ ਬਹੁਤੀ ਬਣਦੀ ਨਹੀ ਸੀ ਤਾਂ ਹਰ ਵਾਰ ਨਵਾਂ ਬਹਾਨਾ ਲੱਭਣਾਂ ਪੈਂਦਾ ਸੀ ਫ਼ਿਰ ਅਚਾਨਕ ਅਧਿਆਪਕਾਂ ਦੀ ਚਾਹ ਬਣਾਉਣ ਵਾਲੀ ਮਾਈ ਪੱਕੀ ਛੁਟੀ ਕਰ ਗਈ ਮਾਸਟਰ ਸੁਰਿੰਦਰਪਾਲ ਜੀ ਦਾ ਚਾਹ ਤੋ ਬਿਨਾ ਸਰੀਰ ਨਹੀ ਸੀ ਤੁਰਦਾ ਹੁੰਦਾ ਉਨਾਂ ਨੇ ਆ ਹੋਕਾ ਦਿੱਤਾ ਪੁੱਤਰ ਕਿਸੇ ਨੂੰ ਚਾਹ ਬਣਾਉਣੀ ਆਉਂਦੀ ਏ ਉਦਰ ਅਗਲਾ ਪੀਰਡ ਅੰਗਰੇਜੀ ਦਾ ਸੀ ਆਪਾਂ ਤਾਂ ਬਿਨਾ ਦੇਰ ਹੱਥ ਖ਼ੜਾ ਕਰ ਦਿੱਤਾ
ਮਾਸਟਰ ਜੀ ਕਹਿੰਦੇ ਵੈਰੀ ਗੁਡ ਜਾਉ ਫ਼ਿਰ ਚਾਹ ਬਣਾ ਲਿਆਉ !
ਮੇਰੇ ਉਠਣ ਦੀ ਦੇਰ ਸੀ ਮੇਰੇ 2ਆੜੀ ਰਾਮ ਤੇ ਦਿਲਬਾਗ ਵੀ ਤੁਰ ਪਏ ਫ਼ਿਰ ਸੁਰੂ ਹੋਇਆ ਚਾਹ ਬਣਾਉਣ ਸਿਲਸਿਲਾ !
ਉਸ ਸਮੇ ਮਾਸਟਰਾਂ ਦੀ ਗਿਣਤੀ ਕਰ ਤਿੰਨ ਕੱਪ ਵੱਧ ਬਣਾ ਕੇ ਆਪਾ ਵੀ ਚੁਸਕੀ ਲੈ ਲੈਣੀ
ਹੁਣ ਚਾਹ ਰੋਜ ਬਣਾਉਣੀ ਤੇ ਪੀਣੀ ਨਾਲੇ ਅੰਗਰੇਜੀ ਤੋ ਛੁਟਕਾਰਾ
ਇਸ ਤਰਾ ਲਗਪਗ 1 ਮਹੀਨਾ ਕੰਮ ਚੱਲ਼ਿਆ ਹੁਣ ਮਾਸਟਰਾਂ ਲ਼ਈ ਚਾਹ ਬਣਾ ਬਣਾ ਕੇ ਥੱਕ ਚੁੱਕੇ ਸੀ ਖ਼ਹਿੜਾ ਛਡਾਉਣਾ ਸੀ ਕਿਸੇ ਤਰਾਂ ਹੁਣ ਚਾਹ ਬਣਾਉਣ ਵਾਲੇ 5 ਹੋ ਗਏ ਸਲਾਹ ਕੀਤੀ ਕਿਵੇ ਖ਼ਹਿੜਾ ਛੁਡਾਈਏ ਨਵੇ ਸਾਥੀ ਗੁਰਦੀਪ ਤੇ ਲੱਕੀ ਦੀ ਸਲਾਹ ਸੀ ਚਾਹ ਵਿੱਚ ਮਿੱਠਾ ਸੋਡਾ ਪਾ ਦਿੱਤਾ ਜਾਵੇ
ਹੁਣ ਬਜਾਰ ਗਏ ਨਿਹਾਇਤ ਹੀ ਅਨਾੜੀ ਲੱਕੀ ਤੇ ਮਨਜੀਤ
ਮਿੱਠੇ ਸੋਡੇ ਦੀ ਥਾਂ ਕੋਈ ਕੱਪੜੇ ਧੌਣ ਵਾਲਾ ਸੋਡਾ ਲੈ ਆਏ
ਆਪਾਂ ਚਾਹ ਵਿੱਚ ਰਿੱਨ ਦਿੱਤਾ ਚਾਹ ਮਾਸਟਰਾਂ ਤੱਕ ਪਹੁੰਚੀ ਤਾਂ ਚਰਚਾ ਸੁਰੂ ਹੋ ਗਈ ਚਾਹ ਵਿਚੋ ਸਾਬਣ ਦਾ ਮਹਿਕ ਆ ਰਿਹਾ
ਆਪਾ ਕਿਹਾ ਜੀ ਹੋ ਸਕਦਾ ਪਤੀਲਾ ਧੋਣ ਲ਼ੱਗਿਆ ਸਾਬਣ ਲ਼ੱਗਾ ਰਹਿ ਗਿਆ ਹੋਵੇ
ਜਿਆਦਾ ਮਾਸਟਰਾਂ ਨੇ ਚਾਹ ਨਹੀ ਪੀਤੀ ਪਰ ਮਾਸਟਰ ਦਿਲਜੀਤ ਸਿੰਘ ਜੀ ਪੀ ਗਏ ਹੁਣ ਛੁੱਟੀ ਦਾ ਟਾਈਮ ਹੋ ਗਿਆ ਸਭ ਘਰਾਲ ਨੂੰ ਤੁਰ ਗਏ ਮਾਸਟਰ ਦਿਲਜੀਤ ਸਿੰਘ ਜੀ ਪਹੁੰਚ ਗਏ ਹਸਪਤਾਲ
ਅਗਲੇ ਦਿੰਨ ਸ ਗੁਰਸ਼ਰਨਜੀਤ ਸਿੰਘ ਮਾਨ ਸਾਡੇ ਮੁਖ਼ ਆਧਿਆਪਕ ਕਰ ਇਕੱਠੇ ਦੱਸੋ ਜੀ ਕੀ ਪਾਇਆ ਸੀ ਚਾਹ ਵਿੱਚ ਡਰਦੇ ਮਾਰੇ ਲੱਤਾਂ ਕੰਬ ਰਹੀ ਸਨ ਸਰ ਕੁਝ ਵੀ ਨਹੀ ਸਾਬਣ ਲ਼ੱਗਾ ਰਹਿ ਗਿਆ
1 ਘੰਟਾ ਦਫ਼ਤਰ ਵਿੱਚ ਡਰ ਦੇ ਸਾਏ ਵਿੱਚ ਲੰਗਿਆ
ਮਾਸਟਰ ਸੁਖਦੇਵ ਸਿੰਘ ਪੀ ਟੀ ਆਈ ਨੇ ਬਣਾ ਲੈ ਕੁਕੜ ਪੰਜ ਪੰਜ ਮਾਰੀਆਂ ਪਛਵਾੜੇ ਤੇ ਬੋਲੇ ਸਚ ਫ਼ਿਰ ਤਾਂ ਤੋਤੇ ਵਾਗੰੂ ਬੋਲੇ ਸਾਰੇ
ਮਾਨ ਸਾਬ ਮੁਸਕਾਰੇ ਤੇ ਬੋਲੇ ਇਹ ਕਿਉ ਕੀਤਾ ਹੁਣ ਜ਼ਿਹੜੀ ਅਂਗਰੇਜੀ ਤੋ ਤੰਗ ਸੀ ਉਨੂੰ ਸਹਾਰਾ ਬਣਾਇਆ
ਮੈ ਕਿਹਾ ਸਰ ਜਦੋ ਸਾਡਾ ਅਂਗਰੇਜੀ ਦਾ ਪੀਰਡ ਹੁੰਦਾ ਉਹਦੋ ਹੀ ਹੀ ਤੁਸੀ ਸਾਨੂੰ ਚਾਹ ਬਣਾਉਣ ਭੇਜ ਦੇਂਦੇ ਇਸ ਲਈ ਅਸੀ ਇਹ ਸਭ ਕੀਤਾ ਮਾਨ ਸਾਬ ਖ਼ੜੇ ਹੋ ਗਏ ਕਹਿੰਦੇ ਦਾ ਭੱਜ ਜਾਉ ਕਲਾਸ ਵਿੱਚ
ਆਪਾਂ ਰੱਬ ਦਾ ਧਂਨਵਾਦ ਕੀਤਾ ਚਲੋ ਪੰਜ ਪੰਜ ਵੱਜ ਗਈਆਂ ਤੇ ਖ਼ਹਿੜਾ ਛੁੱਟ ਗਿਆ
ਸਬਕ ਪਤਾ ਨਹੀ ਕੀ ਏ ਆਪੇ ਪੜਕੇ ਮੈਨੂੰ ਵੀ ਸਮਝਾ ਦਿਉ
ਧਂਨਵਾਦ
ਗੁਰਦਿਆਲ਼ ਸਿੰਘ ਸੁਰ ਸਿੰਘ ਤਰਨਤਾਰਨ 9814123358






