ਨਵੀਂ ਦਿੱਲੀ :
ਵ੍ਹਟਸਐਪ ਯੂਜ਼ਰਜ਼ ਲਈ ਰਾਹਤ ਭਰੀ ਖ਼ਬਰ ਹੈ, ਕੰਪਨੀ ਕਥਿਤ ਤੌਰ ‘ਤੇ ਜਲਦ ਹੀ ਇਕ ਨਵਾਂ ਅਪਡੇਟ ਜਾਰੀ ਕਰੇਗੀ, ਜਿਹੜਾ ਯੂਜ਼ਰਜ਼ ਲਈ ਆਪਣੀ ਨਵੀਂ ਪ੍ਰਾਈਵੇਸੀ ਟਰਮਜ਼ ਨੂੰ ਆਪਸ਼ਨਲ ਬਣਾ ਦੇਵੇਗਾ। WaBetaInfo ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਯੂਜ਼ਰਜ਼ ਨੂੰ ਇਕ ਨਵੀਂ ਪ੍ਰਾਈਵੇਸੀ ਟਰਮਜ਼ ਸਵੀਕਾਰ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਨਾਲ ਹੀ ਨਵੀਂ ਪਾਲਿਸੀ ਨੂੰ ਰਿਜੈਕਟ ਕਰਨ ਦੀ ਆਪਸ਼ਨ ਮਿਲੇਗੀ ਤੇ WhatsApp ਫੰਕਸ਼ਨਜ਼ ਨੂੰ ਸੀਮਤ ਨਹੀਂ ਕਰੇਗਾ।
ਇਨ੍ਹਾਂ ਯੂਜ਼ਰਜ਼ ਨੂੰ ਨਹੀਂ ਮਿਲੇਗੀ ਆਪਸ਼ਨਲ ਸਹੂਲਤ

ਹਾਲਾਂਕਿ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਕਲਾਊਡ ਪ੍ਰੋਵਾਈਡਰ ਦਾ ਇਸਤੇਮਾਲ ਕਰਨ ਵਾਲੇ WhatsApp Business ਅਕਾਊਂਟ ਨੂੰ ਮੈਸੇਜ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਵੀਆਂ ਟਰਮਜ਼ ਆਫ ਸਰਵਿਸ ਨੂੰ ਰੀਵਿਊ ਕਰਨ ਅਤੇ ਉਨ੍ਹਾਂ ਅਸੈੱਪਟ ਕਰਨ ਦੀ ਜ਼ਰੂਰਤ ਪਵੇਗੀ।
ਜਿਹੜੇ ਯੂਜ਼ਰਜ਼ ਬਿਜ਼ਨੈੱਸ ਅਕਾਊਂਟ ਨਾਲ ਇੰਟਰੈਕਟ ਨਹੀਂ ਕਰਦੇ, ਉਨ੍ਹਾਂ ਨੂੰ ਕਿਸੇ ਵੀ ਚੀਜ਼ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਅਪਡੇਟ ਨਾਲ ਜੁੜਿਆ ਇਕ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ ਜਿਹੜਾ ਦਿਖਾਉਂਦਾ ਹੈ ਕਿ ਜਦੋਂ ਕੋਈ ਯੂਜ਼ਰ ਬਿਜ਼ਨੈੱਸ ਅਕਾਊਂਟ ਨੂੰ ਮੈਸੇਜ ਭੇਜਣ ਦਾ ਯਤਨ ਕਰੇਗਾ ਤਾਂ ਐਪ ਨਵੀਆਂ ਟਰਮਜ਼ ਤੇ ਸਰਵਿਸ ਪੇਸ਼ ਕਰੇਗਾ।
Android ਤੇ iOS ਯੂਜ਼ਰਜ਼ ਲਈ ਜਾਰੀ ਹੋਵੇਗੀ ਅਪਡੇਟ
ਮੈਸੇਜ ‘ਚ ਕਿਹਾ ਗਿਆ ਹੈ, ‘WhatsApp ਨੇ ਹਾਲ ਹੀ ‘ਚ ਆਪਣੀਆਂ ਟਰਮਜ਼ ਤੇ ਪ੍ਰਾਈਵੇਸੀ ਪਾਲਿਸੀ ਅਪਡੇਟ ਕੀਤੀ ਹੈ। ਬਿਜ਼ਨੈੱਸ ਚੈਟ ਮੈਨੇਜ ਕਰਨ ਲਈ Facebook ਕੰਪਨੀ ਦੀ ਇਕ ਸਕਿਓਰ ਸਰਵਿਸ ਦਾ ਇਸਤੇਮਾਲ ਕਰਦਾ ਹੈ। ਬਿਜ਼ਨੈੱਸ ਦੇ ਨਾਲ ਚੈਟ ਕਰਨ ਲਈ, WhatsApp ਅਪਡੇਟ ਨੂੰ ਰੀਵਿਊ ਕਰੋ ਤੇ ਉਸ ਨੂੰ ਅਸੈੱਪਟ ਕਰੋ।’
ਯੂਜ਼ਰਜ਼ ਨੂੰ ‘Not Now’ ਤੇ ‘Review’ ਸਮੇਤ ਦੋ ਆਪਸ਼ਨ ਨਜ਼ਰ ਆਉਣਗੀਆਂ। WABetaInfo ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੈਸੇਜਿੰਗ ਐਪ ਬਹੁਤ ਜਲਦ ਹੀ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਇਹ Android ਤੇ iOS ਦੋਵਾਂ ਯੂਜ਼ਰਜ਼ ਲਈ WhatsApp ਬੀਟਾ ‘ਤੇ ਇਕ ਅਪਡੇਟ ਜਾਰੀ ਕਰੇਗਾ।
WhatsApp ਦੀ ਪ੍ਰਾਈਵੇਸੀ ਪਾਲਿਸੀ ‘ਤੇ ਹੋਇਆ ਸੀ ਵਿਵਾਦ
Facebook ਦੀ ਮਲਕੀਅਤ ਵਾਲੀ ਕੰਪਨੀ ਨੇ ਪਹਿਲੀ ਵਾਰ ਇਸ ਸਾਲ ਜਨਵਰੀ ‘ਚ ਫੇਸਬੁੱਕ ਪ੍ਰੋਡਕਟਸ ‘ਚ ਇੰਟੀਗ੍ਰੇਟਿਡ ਸਰਵਿਸ ਮੁਹੱਈਆ ਕਰਵਾਉਣ ਲਈ ਆਪਣੀ ਨਵੀਂ ਟਰਮਜ਼ ਆਫ ਸਰਵਿਸ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ‘ਚ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਸਨ ਜਿਸ ‘ਤੇ ਕੰਪਨੀ ਨੇ ਪਾਲਿਸੀ ਨੂੰ ਸਵੀਕਾਰ ਨਾ ਕਰਨ ‘ਤੇ ਯੂਜ਼ਰ ਦੇ ਅਕਾਊਂਟ ਨੂੰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਜਿਸ ਕਾਰਨ WhatsApp ਨੂੰ ਉਦੋਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।




