ਫੇਸਬੁੱਕ ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਨੇ ਇਸ ਨੂੰ ਸੰਖੇਪ ਰੱਖਣ ਦੀ ਕੋਸ਼ਿਸ਼

ਨਵੀ ਦਿੱਲੀ (ਏਜੇਂਸੀ ) : ਸੋਸ਼ਲ ਨੈੱਟਵਰਕਿੰਗ ਐੱਪ WhatsApp ਭਾਰਤ ‘ਚ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਇਕ ਨਵੀਂ ਮੁਹਿੰਮ ਜ਼ਰੀਏ ਲਾਗੂ ਕਰਨ ਲਈ ਕਮਰ-ਕੱਸੇ ਕਰ ਰਿਹਾ ਹੈ। ਇਸ ਦੌਰਾਨ, ਫੇਸਬੁੱਕ ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਨੇ ਇਸ ਨੂੰ ਸੰਖੇਪ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਣੇ ਯੂਜ਼ਰਜ਼ ਨੂੰ ਨਵੀਂ ਨੀਤੀ ‘ਚ ਕੀਤੇ ਬਦਲਾਅ ਪੜ੍ਹਨ ਤੇ 15 ਮਈ ਤਕ ਦਾ ਇਸ ਨੂੰ ਸਵੀਕਾਰ ਕਰਨ ਦਾ ਸਮਾਂ ਦਿੱਤਾ ਹੈ। ਨਵੀਂ ਮੁਹਿੰਮ ਦਾ ਇਕ ਹਿੱਸਾ ਇਕ ਛੋਟਾ ਬੈਨਰ ਹੋਵੇਗਾ ਜਿਹਰਾ ਚੈਟ ਸੂਚੀ ‘ਚ ਸਭ ਤੋਂ ਉੱਪਰ ਨਜ਼ਰ ਆਵੇਗਾ ਤੇ ਇਕ ਆਪਸ਼ਨ ਦੇਵੇਗਾ ‘ਟੈਪ ਟੂ ਰੀਵਿਊ’।
ਇਹ ਮੁਹਿੰਮ ਪਿਛਲੇ ਮਹੀਨੇ ਅਚਾਨਕ ਐਲਾਨੀ ਗਈ ਵ੍ਹਟਸਐਪ ਪ੍ਰਾਈਵੇਸੀ ਪਾਲਿਸੀ ਪ੍ਰਤੀ ਯੂਜ਼ਰਜ਼ ਵੱਲੋਂ ਆਈ ਪ੍ਰਤੀਕਿਰਿਆ ਦਾ ਨਤੀਜਾ ਹੈ। ਨਵੀਂ ਪ੍ਰਾਈਵੇਸੀ ਪਾਲਿਸੀ ਦੇ ਐਲਾਨ ਤੋਂ ਬਾਅਦ ਹੁਣ ਤਕ ਦੀ ਮਿਆਦ ‘ਚ ਟੈਲੀਗ੍ਰਾਮ ਤੇ ਸਿਗਨਲ ਡਾਊਨਲੋਡ ‘ਚੇ ਵਾਧਾ ਦੇਖਿਆ ਗਿਆ। ਇਸ ਐਪ ‘ਚ ਸਿਗਨਲ ਫਾਊਂਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਦੇ ਰੂਪ ‘ਚ ਸਾਬਕਾ WhatsApp ਸਹਿ-ਸੰਸਥਾਪਕ ਬ੍ਰਾਇਲ ਐਕਟਨ ਹਨ। ਇੱਥੋਂ ਤਕ ਕਿ ਸਿਗਨਲ ਐਪ ਵ੍ਹਟਸਐਪ ਵਰਗੇ ਕਈ ਐਪਸ ਨੂੰ ਪਛਾੜ ਕੇ ਭਾਰਤ ‘ਚ ਸਿਖਰਲਾ ਮੁਫਤ ਐਪ ਬਣ ਗਿਆ ਹੈ।






