ਜਲੰਧਰ ਤੇ ਲੁਧਿਆਣਾ ‘ਚ ਸੜਕਾਂ ਤੇ ਬਾਜ਼ਾਰਾਂ ‘ਚ ਭਰਿਆ ਪਾਣੀ

ਜਲੰਧਰ, (ਸੋਨੂੰ ਸਹੋਤਾ) : ਵੀਕੈਂਡ ‘ਤੇ ਸਵੇਰ ਤੋਂ ਸ਼ੁਰੂ ਹੋਈ ਕਿਣ-ਮਿਣ ਤੋਂ ਬਾਅਦ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਦਿਵਾ ਦਿੱਤੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਤੇ ਆਸਮਾਨ ‘ਚ ਕਾਲੇ ਬੱਦਲ ਛਾਏ ਰਹਿਣ ਕਾਰਨ ਜ਼ਿਆਦਾਤਰ ਤਾਪਮਾਨ ਡਿੱਗ ਕੇ 27 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਸਵੇਰ ਤੋਂ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ‘ਚ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਪ੍ਰਦੇਸ਼ ‘ਚ ਪਿਛਲੇ ਚਾਰ ਦਿਨਾਂ ਤੋਂ ਤੇਜ਼ ਧੁੱਪ ਤੇ ਹੁੰਮਸ ਭਰੀ ਗਰਮੀ ਤੋਂ ਸ਼ਨੀਵਾਰ ਸਵੇਰ ਤੋਂ ਪਏ ਮੀਂਹ ਨੇ ਰਾਹਤ ਦਿਵਾ ਦਿੱਤੀ ਹੈ। ਦਿਨ ਦਾ ਤਾਪਮਾਨ ਆਮ ਤੋਂ ਦੋ ਤੋਂ ਤਿੰਨ ਡਿਗਰੀ ਵੱਧ ਚੱਲਣ ਨਾਲ ਲੋਕ ਗਰਮੀ ਤੋਂ ਪਰੇਸ਼ਾਨ ਚੱਲ ਰਹੇ ਸਨ। ਹਾਲਾਂਕਿ ਇਸਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਵੀ ਜਲੰਧਰ ਸਮੇਤ ਕਈ ਜ਼ਿਲ੍ਹਿਆਂ ‘ਚ ਮੀਂਹ ਪਿਆ ਸੀ।
ਸਵੇਰੇ-ਸਵੇਰੇ ਪਏ ਮੀਂਹ ਨਾਲ ਸੜਕਾਂ ‘ਤੇ ਭਰਿਆ ਪਾਣੀ
ਸ਼ਨਿਚਰਵਾਰ ਸਵੇਰੇ ਹੋਈ ਕਿਣਮਿਣ ਨੇ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰ ਗਿਆ। ਚੰਡੀਗੜ੍ਹ ਰੋਡ, ਸਮਰਾਲਾ ਚੌਕ, ਬਸਤੀ ਜੋਧੇਵਾਲ ਸ਼ੇਰਪੁਰ, ਫੋਕਲ ਪੁਆਇੰਟ ਇਲਾਕੇ ‘ਚ ਸਵੇਰੇ ਕਾਫੀ ਤੇਜ਼ ਮੀਂਹ ਪਿਆ। ਚੰਡੀਗੜ੍ਹ ਰੋਡ ‘ਤੇ ਤਾਂ ਦੋ ਫੁੱਟ ਤਕ ਪਾਣੀ ਭਰ ਗਿਆ। ਜਿਸ ਕਾਰਨ ਵਾਹਨਾਂ ਨੂੰ ਆਉਣ-ਜਾਣ ‘ਚ ਵੀ ਭਾਰੀ ਪਰੇਸ਼ਾਨੀ ਹੋਈ।






