16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਮੌਸਮ: ਪੰਜਾਬ ‘ਚ ਅਗਲੇ ਹਫ਼ਤੇ ਤੱਕ ਮੌਸਮ ‘ਚ ਕੋਈ ਬਦਲਾਅ ਨਹੀਂ

ਮੌਸਮ: ਪੰਜਾਬ ‘ਚ ਅਗਲੇ ਹਫ਼ਤੇ ਤੱਕ ਮੌਸਮ ‘ਚ ਕੋਈ ਬਦਲਾਅ ਨਹੀਂ

ਅੱਧਾ ਨਵੰਬਰ ਨਿਕਲਣ ਦੇ ਬਾਵਜੂਦ ਠੰਢ ਦਾ ਹਾਲੇ ਵੀ ਕਿਤੇ ਅਤਾ ਪਤਾ ਨਹੀਂ। ਸਵੇਰੇ ਸ਼ਾਮ ਹਲਕਾ ਠੰਢਾ ਮੌਸਮ ਜ਼ਰੂਰ ਹੁੰਦਾ ਹੈ। ਸਵੇਰੇ ਸ਼ਾਮ ਦੀ ਠੰਢਕ ਦੇ ਨਾਲ ਹੀ ਤਾਪਮਾਨ ਵਿੱਚ ਬੱਸ ਹਲਕੀ ਜਿਹੀ ਗਿਰਾਵਟ ਹੀ ਦਰਜ ਕੀਤੀ ਗਈ ਹੈ। ਉੱਧਰ ਮੌਸਮ ਵਿਭਾਗ ਦਾ ਕਹਿਣੈ ਕਿ ਹਾਲੇ ਅਗਲੇ ਕਈ ਦਿਨ ਪੰਜਾਬ-ਹਰਿਆਣਾ ‘ਚ ਮੀਂਹ ਜਾਂ ਠੰਢ ਵਧਣ ਦੇ ਕੋਈ ਅਸਾਰ ਨਹੀਂ ਹਨ।

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਦਰਜ ਕੀਤਾ ਗਿਆ ਹੈ। ਜਦੋਂ ਕਿ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ। ਉੱਧਰ ਹਰਿਆਣਾ ‘ਚ ਵੱਧ ਤੋਂ ਵੱਧ ਤਾਪਮਾਨ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਘੱਟੋ ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ 16-17 ਨਵੰਬਰ ਨੂੰ ਹਲਕੀ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਬਾਕੀ ਇਸ ਹਫ਼ਤੇ ਮੌਸਮ ‘ਚ ਕੋਈ ਖ਼ਾਸ ਬਦਲਾਅ ਨਹੀਂ ਦੱਸਿਆ ਗਿਆ ਹੈ

Today Now News

RELATED ARTICLES
- Advertisment -

POPULAR POSTS