17.4 C
Chandigarh

TODAY NOW NEWS

Friday, March 20, 2026
HomeBREAKING NEWSਬਠਿੰਡਾ ਦੇ ਕੇਸ਼ਵ ਨੇ ਅੰਮ੍ਰਿਤਸਰ ਤੋਂ ਲਿਆ ਕੇ ਦਿੱਤੇ ਸਨ ਸ਼ੂਟਰਾਂ ਨੂੰ...

ਬਠਿੰਡਾ ਦੇ ਕੇਸ਼ਵ ਨੇ ਅੰਮ੍ਰਿਤਸਰ ਤੋਂ ਲਿਆ ਕੇ ਦਿੱਤੇ ਸਨ ਸ਼ੂਟਰਾਂ ਨੂੰ ਹਥਿਆਰ

ਬਠਿੰਡਾ : ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਕਾਂਡ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਵੱਡੇ ਸੁਰਾਗ ਲੱਗੇ ਹਨ। ਪੁਲਿਸ ਨੇ ਬਠਿੰਡਾ ਦੇ ਇੱਕ ਨੌਜਵਾਨ ਕੇਸ਼ਵ ਨੂੰ ਇਸ ਕਤਲ ਕਾਂਡ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਹੈ। ਸੂਤਰਾਂ ਅਨੁਸਾਰ ਕੇਸ਼ਵ ਸਿੱਧੂ ਮੂਸੇਵਾਲੇ ਦੇ ਕਤਲ ਵਾਲੇ ਦਿਨ ਸੰਦੀਪ ਕੇਕੜਾ ਦੇ ਨਾਲ ਰਿਹਾ ਹੈ। ਸਿੱਧੂ ਮੂਸੇਵਾਲੇ ਦੀ ਹੱਤਿਆ ਵਾਲੇ ਦਿਨ ਸੰਦੀਪ ਕੇਕੜਾ ਮੋਟਰਸਾਈਕਲ ਲੈ ਕੇ ਉਥੋਂ ਨਿਕਲ ਗਿਆ ਸੀ ਜਦੋਂ ਕਿ ਕੇਸ਼ਵ ਉੱਥੇ ਹੀ ਮੌਜੂਦ ਰਿਹਾ। ਸੂਤਰਾਂ ਅਨੁਸਾਰ ਜਦੋਂ ਸਿੱਧੂ ਮੂਸੇ ਵਾਲੇ ਤੇ ਹਮਲਾ ਹੋਇਆ ਤਾਂ ਕੇਸ਼ਵ ਉਸ ਸਮੇਂ ਹਮਲਾਵਰਾਂ ਦੇ ਨਾਲ ਸੀ। ਕੇਸ਼ਵ ਨੇ ਹੀ ਸ਼ਾਰਪਸ਼ੂਟਰਾਂ ਲਈ ਅੰਮ੍ਰਿਤਸਰ ਤੋਂ ਹਥਿਆਰ ਉਨ੍ਹਾਂ ਤੱਕ ਪਹੁੰਚਾਏ ਸਨ।

ਕੇਸ਼ਵ ਨੂੰ ਭਾਵੇਂ ਗੋਲ਼ੀ ਮਾਰ ਦਿਓ, ਪਰ ਸਾਨੂੰ ਨੂੰ ਪਰੇਸ਼ਾਨ ਨਾ ਕਰੋ : ਆਸ਼ਾ ਰਾਣੀਕੇਸ਼ਵ ਦੀ ਮਾਂ ਆਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਬੇਦਖਲ ਕੀਤਾ ਹੋਇਆ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਹ 22 ਮਈ ਨੂੰ ਉਨ੍ਹਾਂ ਦੇ ਘਰ ਆਇਆ ਸੀ ਅਤੇ ਚੰਡੀਗੜ੍ਹ ਜਾਣ ਦਾ ਕਹਿ ਕੇ ਇੱਥੋਂ ਚਲਾ ਗਿਆ ਸੀ: ਉਨ੍ਹਾਂ ਦੱਸਿਆ ਕਿ ਮਹੀਨਾ ਮਹੀਨਾ ਕੇਸ਼ਵ ਘਰ ਨਹੀਂ ਆਉਂਦਾ ਸੀ ਪਰ ਪੁਲਿਸ ਨੇ ਉਸਦੀ ਬੇਟੀ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਨੇ ਕਿਹਾ ਕਿ ਮੇਰੀ ਬੇਟੀ ਦਾ ਕੀ ਕਸੂਰ ਹੈ ਪਰ ਉਸ ਦੇ ਪੁੱਤਰ ਕੇਸ਼ਵ ਨੂੰ ਭਾਵੇਂ ਗੋਲ਼ੀ ਮਾਰ ਦਿਓ, ਪਰ ਸਾਨੂੰ ਨੂੰ ਪਰੇਸ਼ਾਨ ਨਾ ਕਰੋ।ਕੇਸ਼ਵ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਮੁਕੱਦਮਾ ਦਰਜ ਹੈ। ਉਹ ਕਰੀਬ ਇਕ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਰਿਹਾ ਹੈ। ਇੱਥੇ ਹੀ ਉਸ ਦੀ ਗੈਂਗਸਟਰਾਂ ਨਾਲ ਜਾਣ ਪਛਾਣ ਹੋਈ ਦੱਸੀ ਜਾਂਦੀ ਹੈ।

Today Now News

RELATED ARTICLES
- Advertisment -

POPULAR POSTS