16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕੈਨੇਡਾ-ਅਮਰੀਕਾ ਸਰਹੱਦ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ

ਕੈਨੇਡਾ-ਅਮਰੀਕਾ ਸਰਹੱਦ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ

ਵਾਸ਼ਿੰਗਟਨ

ਕੈਨੇਡਾ ਦੇ ਓਂਟਾਰੀਓ ਦੀ ਸਰਹੱਦ ‘ਤੇ ਬੀਤੇ ਦਿਨ ਇਕ ਅਮਰੀਕੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਔਰਤ ਕੋਲੋਂ 13 ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਉਂਡ ਪਿਸਟਲ ਮੈਗਜ਼ੀਨ ਅਤੇ 100 ਦੇ ਕਰੀਬ ਗੋਲਾ ਬਾਰੂਦ ਪ੍ਰਾਪਤ ਕੀਤਾ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਓਂਟਾਰੀਓ ਵਿੱਚ ਇਹ ਔਰਤ ਇੱਕ ਜ਼ਮੀਨੀ ਸਰਹੱਦ ‘ਤੇ ਆਪਣੀ ਕਾਰ ਰਾਹੀਂ ਦਾਖਿਲ ਹੋ ਰਹੀ ਸੀ। ਜਦੋਂ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਨੇ ਛਾਣਬੀਨ ਕੀਤੀ ਅਤੇ ਔਰਤ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਟਰੰਕ ਵਿੱਚੋਂ 56 ਰਿਵਾਲਰ ਮਿਲੇ, ਜੋ ਉਹ ਅਮਰੀਕਾ ਤੋਂ ਕੈਨੇਡਾ ਲਿਜਾਣ ਦੀ ਕੋਸ਼ਿਸ਼ ਵਿਚ ਸੀ।

ਔਰਤ ਨੂੰ ਬਾਰਡਰ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬੀਤੇ ਦਿਨੀ ਮਤਲਬ 19 ਨਵੰਬਰ ਨੂੰ ਇਸ ਜ਼ਬਤ ਅਸਲੇ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਹਾਲ ਹੀ ਵਿਚ ਇਹ ਦੱਖਣੀ ਓਂਟਾਰੀਓ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਇੱਕ ਹਥਿਆਰਾਂ ਦਾ ਜ਼ਖ਼ੀਰਾ ਸੀ ਜੋ ਹੁਣ ਤੱਕ ਜ਼ਬਤੀ ਵਿੱਚੋਂ ਇੱਕ ਹੈ। ਜਾਂਚ ਦੌਰਾਨ, ਸੀਬੀਐਸਏ ਅਧਿਕਾਰੀਆਂ ਨੇ ਕਾਰ ਦੇ ਟਰੰਕ ਵਿੱਚ ਰੱਖੇ ਬਕਸੇ ਵਿੱਚ 56 ਅਣਐਲਾਨੇ ਵਰਜਿਤ ਹਥਿਆਰ, 13 ਤੋ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਉਂਡ ਪਿਸਤੌਲ ਦੇ ਮੈਗਜ਼ੀਨ ਅਤੇ 100 ਰਾਉਂਡ ਗੋਲਾ ਬਾਰੂਦ ਬਰਾਮਦ ਕੀਤਾ।

ਇਹ ਅਮਰੀਕੀ ਔਰਤ ੳਕਲੈਂਡ ਪਾਰਕ, ਫਲੋਰੀਡਾ ਦੀ ਹੈ, ਜਿਸ ਦੀ ਉਮਰ 48 ਸਾਲ ਹੈ ਅਤੇ ਜਿਸ ਦਾ ਨਾਂ ਵਿਵਿਅਨ ਰਿਚਰਡਸ ਹੈ।ਸੀਬੀਐਸਏ ਦੁਆਰਾ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ‘ਤੇ ਜੋ ਦੋਸ਼ ਲੱਗੇ ਹਨ ਉਹਨਾਂ ਵਿੱਚ ਝੂਠੇ ਜਾਂ ਧੋਖੇਬਾਜ਼ ਬਿਆਨ ਦੇਣਾ, ਪਾਲਣਾ ਤੋਂ ਬਚਣਾ, ਗੈਰ-ਕਾਨੂੰਨੀ ਤੌਰ ‘ਤੇ ਆਯਾਤ ਕੀਤੀਆਂ ਚੀਜ਼ਾਂ ਨੂੰ ਰੱਖਣਾ, ਪ੍ਰਾਪਤ ਕਰਨਾ ਅਤੇ ਨਿਪਟਾਰਾ ਕਰਨਾ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨਾ, ਹਥਿਆਰ ਦਾ ਅਣਅਧਿਕਾਰਤ ਕਬਜ਼ਾ ਵਰਜਿਤ ਹਥਿਆਰ ਜਾਂ ਪ੍ਰਤੀਬੰਧਿਤ ਹਥਿਆਰ ਦਾ ਅਣਅਧਿਕਾਰਤ ਕਬਜ਼ਾ, ਹਥਿਆਰਾਂ ਦੀ ਤਸਕਰੀ ਦੇ ਉਦੇਸ਼ ਲਈ ਕਬਜ਼ਾ ਕਰਨਾ ਸ਼ਾਮਿਲ ਹਨ। ਵਿਭਾਗ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਸਾਰੇ ਅਸਲੇ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

Today Now News

RELATED ARTICLES
- Advertisment -

POPULAR POSTS