16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਦਮਨ ਬਰਦਾਸ਼ਤ ਨਹੀਂ ਕਰਾਂਗੇ --- ਕਿਸਾਨ ਆਗੂ

ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਦਮਨ ਬਰਦਾਸ਼ਤ ਨਹੀਂ ਕਰਾਂਗੇ — ਕਿਸਾਨ ਆਗੂ

ਖੱਟਰ ਸਰਕਾਰ ਖ਼ਿਲਾਫ਼ 12 ਵਜੇ ਤੋਂ 2 ਵਜੇ ਤੱਕ ਤਿੰਨਕੋਨੀ ਮਾਨਸਾ ਤੇ ਕੀਤਾ ਚੱਕਾ ਜਾਮ

ਮਾਨਸਾ 29 ਅਗਸਤ ( ਗੁਰਜੰਟ ਸਿੰਘ ਬਾਜੇਵਾਲੀਆ ) ਬੀਤੇ ਦਿਨ ਕਰਨਾਲ ਹਰਿਆਣਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਸਾਜਸ਼ੀ ਢੰਗ ਨਾਲ ਕੀਤੇ ਦਮਨ ਦੇ ਖ਼ਿਲਾਫ਼ ਤਿੰਨਕੋਨੀ ਵਿਖੇ 12 ਵਜੇ ਤੋਂ 2l ਵਜੇ ਤੱਕ ਚੱਕਾ ਜਾਮ ਕੀਤਾ ਗਿਆ ਕੜਕਦੀ ਧੁੱਪ ਵਿੱਚ ਬੈਠੇ ਕਿਸਾਨਾਂ ਨੇ ਹਰਿਆਣਾ ਦੀ ਖੱਟਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਹਰਿਆਣਾ ਦੇ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕ੍ਰਮਵਾਰ ਰੁਲਦੂ ਸਿੰਘ ਮਾਨਸਾ ਐਡਵੋਕੇਟ ਬਲਵੀਰ ਕੌਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਇਕਬਾਲ ਸਿੰਘ ਮਾਨਸਾ ਬਲਵਿੰਦਰ ਸ਼ਰਮਾ ਖਿਆਲਾ ਦਲਜੀਤ ਮਾਨਸ਼ਾਹੀਆ ਭਜਨ ਸਿੰਘ ਘੁੰਮਣ ਤੇਜ ਸਿੰਘ ਚਕੇਰੀਆਂ ਨਿਰਮਲ ਝੰਡੂਕੇ ਡਾ ਧੰਨਾ ਮੱਲ ਗੋਇਲ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਤਾਨਾਸ਼ਾਹੀ ਕਾਰੇ ਨੇ ਜਲ੍ਹਿਆਂਵਾਲੇ ਬਾਗ ਦੀ ਯਾਦ ਤਾਜ਼ਾ ਕਰਵਾ ਦਿੱਤੀ ਉਨ੍ਹਾਂ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਮਜ਼ਦੂਰਾਂ ਤੇ ਦਮਨ ਕਰ ਰਹੀ ਉਨ੍ਹਾਂ ਕਿਹਾ ਕਿ ਬੀਜੇਪੀ ਸੰਵਿਧਾਨਕ ਸੰਸਥਾਵਾਂ ਤੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਕਰਦੀ ਤੇ ਮਨੂੰਵਾਦੀ ਸੋਚ ਮੁਤਾਬਕ ਦੇਸ਼ ਨੂੰ ਚਲਾਉਣਾ ਚਾਹੁੰਦੀ ਹੈ ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਬੀਜੇਪੀ ਦੀਆਂ ਸਾਜ਼ਿਸ਼ੀ ਨੀਤੀਆਂ ਨੂੰ ਚੱਲਣ ਨਹੀਂ ਦੇਵਾਂਗੇ ਅਤੇ ਕਾਲੇ ਕਾਨੂੰਨ ਵੀ ਰੱਦ ਹੋਣਗੇ ਤੇ ਦੇਸ਼ ਵਿਚੋਂ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਘਣਸ਼ਾਮ ਨਿੱਕੂ ਐਡਵੋਕੇਟ ਹਰਜਿੰਦਰ ਮਾਨਸ਼ਾਹੀਆ ਵਰਿਆਮ ਸਿੰਘ ਖਿਆਲਾ ਅਵਤਾਰ ਸਿੰਘ ਛਾਪਿਆਂਵਾਲੀ ਮਾਸਟਰ ਲੱਖਾ ਸਿੰਘ ਸਹਾਰਨਾ ਡਾ ਹਰਦੇਵ ਰਾਠੀ ਸੁਖਚਰਨ ਦਾਨੇਵਾਲੀਆ ਤੇ ਸਟੇਜ ਸਕੱਤਰ ਦੀ ਭੂਮਿਕਾ ਮੱਖਣ ਸਿੰਘ ਭੈਣੀਬਾਘਾ ਨੇ ਬਾਖੂਬੀ ਨਿਭਾਈ
ਜਾਰੀਕਰਤਾ

Today Now News

RELATED ARTICLES
- Advertisment -

POPULAR POSTS