ਉਹਨਾ ਕਿਹਾ ਕਿ ਖੇਤੀ ਵਿਰੋਧੀ ਅਤੇ ਕਾਲੇ ਕਾਨੂੰਨ ਦੇਸ਼ ਦੇ ਹਰ ਵਰਗ ਲਈ ਘਾਤਕ ਸਿੱਧ ਹੋਣਗੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮੋਦੀ ਸਰਕਾਰ ਵੱਲੋ ਲਿਆਦੇ ਤਿੰਨ ਖੇਤੀ ਵਿਰੋਧੀ ਅਤੇ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆ ਵੱਲੋ ਕੀਤੇ ਜਾ ਅੰਦੋਲਨ ਨੇ ਕੇਂਦਰ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆ,ਤੇ ਮੋਦੀ ਸਰਕਾਰ ਅੰਦੋਲਨ ਨੂੰ ਕਮਜੋਰ ਅਤੇ ਫੇਲ ਕਰਨ ਲਈ ਤਰਾਂ ਤਰਾਂ ਦੇ ਹੱਥ ਕੰਢੇ ਅਪਣਾ ਰਹੀ ਹੈ।ਕਿਸਾਨ ਆਗੂਆ ਅਤੇ ਕਾਰਕੁੰਨਾ ਗੁੰਮਰਾਹ ਤੇ ਝੂਠੇ ਪ੍ਰਚਾਰ ਰਾਹੀ ਦੇਸ਼ ਧ੍ਰੋਹੀ ਵਰਗੇ ਝੂਠੇ ਕੇਸ਼ ਪਾ ਰਹੀ ਹੈ,ਜੋ ਸਹਿਣਯੋਗ ਨਹੀ।ਅੰਦੋਲਨ ਦੀ ਮਜਬੂਤੀ ਲਈ ਜੰਨਸੰਪਰਕ ਮੁਹਿੰਮ ਰਾਹੀ ਲੋਕ ਜਾਗਰਤੀ ਤਹਿਤ ਜਾਰੀ ਰਹੇਗੀ।ਉੱਕਤ ਸਬਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸਨਲ ਕੌਸਲ ਮੈਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਜਿਲਾ ਕੌਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਸਮੇਂ ਉਹਨਾ ਕਿਹਾ ਕਿ ਖੇਤੀ ਵਿਰੋਧੀ ਅਤੇ ਕਾਲੇ ਕਾਲੇ ਕਾਨੂੰਨ ਦੇਸ਼ ਦੇ ਹਰ ਵਰਗ ਲਈ ਘਾਤਿਕ ਸਿੱਧ ਹੋਣਗੇ।ਜਿਸ ਦੇ ਖਿਲਾਫ ਅਤੇ ਉਹਨਾ ਨੂੰ ਰੱਦ ਕਰਾਉਣ ਲਈ ਹਰ ਵਰਗ ਦੀ ਅੰਦੋਲਨ ਵਿੱਚ ਸਮੁਲੀਅਤ ਤੇ ਸੰਘਰਸ ਸਮੇਂ ਦੀ ਮੁੱਖ ਲੋੜ ਹੈ।ਸਾਥੀ ਅਰਸ਼ੀ ਨੇ ਮੋਦੀ ਸਰਕਾਰ ਤੇ ਟਿੱਪਣੀ ਕਰਦਿਆ ਕਿਹਾ ਕਿ ਅੰਬਾਨੀ,ਅਡਾਨੀਆ ਨੂੰ ਦੇਸ ਲੁਟਾਉਣ ਲਈ ਗੈਰ ਸੰਵਿਧਾਨਕ ਤਰੀਕੇ ਰਾਹੀ ਲੋਕ ਤੰਤਰ ਦੀਆਂ ਧੱਜੀਆ ਉਡਾਈਆ ਜਾ ਰਹੀਆ ਹਨ।ਉਹਨਾ ਸਮੁੱਚੇ ਕਿਸਾਨਾ ,ਮਜਦੂਰਾ ,ਦੁਕਨਦਾਰਾ ਅਤੇਛੋਟੇ ਵਪਾਰੀਆ ਨੂੰ ਅਪੀਲ ਕਰਦਿਆਂ ਕਿਹਾ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਤੱਕ ਅੰਦੋਲਨ ਵਿੱਚ ਡਟੇ ਰਹਿਣ।ਸੀ ਪੀ ਆਈ ਦੇ ਜਿਲਾ ਸਕੱਤਰ ਕ੍ਰਿਸਨ ਚੋਹਾਨ ਨੇ ਕਿਹਾ ਕਿਸਾਨ ਅੰਦੋਲਨ ਹੁਣ ਲੋਕ ਅੰਦੋਲਨ ਬਣ ਚੁੱਕਾ ਹੈ,ਤੇ ਕਾਲੇ ਕਾਨੂੰਨਾ ਰੱਦ ਕਰਾਉਣ ਤੱਕ ਜਾਰੀ ਰਹੇਗਾ।ਇਸ ਸਮੇਂਜਿਲਾ ਸਹਾਇਕ ਸਕੱਤਰ ਸੀਤਾਂ ਰਾਮ ਗੋਬਿੰਦਪੁਰਾ,ਵੇਦ ਪ੍ਰਕਾਸ ਬੁਢਲਾਡਾ,ਰੂਪ ਢਿੱਲੋ,ਦਲਜੀਤ ਮਾਨਸਾਹੀਆ,ਮਲਕੀਤ ਮੰਦਰਾਂ,ਮਨਜੀਤ ਕੌਰ ਗਾਮੀਵਾਲਾ,ਕਿਰਨਾ ਰਾਣੀ ਐਮ ਸੀ,ਰਤਨ ਭੋਲਾ,ਦਰਸਨ ਪੰਧੇਰ,ਜੱਗਾ ਸੇਰਖਾਂ ਵਾਲਾ,ਰਾਜਵਿੰਦਰ ਸਿੰਘ ਚੱਕ ਭਾਈਕੇ,ਪੂਰਨ ਸਰਦੂਲਗੜ,ਗੁਰਤੇਜ ਬਾਜੇਵਾਲਾ,ਕਾਕਾ ਸਿੰਘ,ਬਟਾ ਸਿੰਘ ਐਫ ਸੀ ਆਈ ਆਦਿ ਆਗੂਆ ਨੇ ਸੰਬੋਧਨ ਕੀਤਾ।




