16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਰੋਨਾ ਦੌਰਾਨ ਲੋੜਵੰਦ ਲੋਕਾਂ ਦੀ ਮੱਦਦ ਕਰਨ ਵਾਲੇ ਪਿੰਡ ਦੁਸਾਂਝ ਦੇ ਨੌਜਵਾਨਾਂ...

ਕਰੋਨਾ ਦੌਰਾਨ ਲੋੜਵੰਦ ਲੋਕਾਂ ਦੀ ਮੱਦਦ ਕਰਨ ਵਾਲੇ ਪਿੰਡ ਦੁਸਾਂਝ ਦੇ ਨੌਜਵਾਨਾਂ ਤੇ ਸਾਨੂੰ ਮਾਣ ਹੈ – ਗੁਰਤੇਜ ਕੌਰ

ਕਰੋਨਾ ਦੇ ਮੱਦੇਨਜ਼ਰ ਲਗਾਏ ਖੂਨਦਾਨ ਕੈਂਪ ਵਿੱਚ 61 ਯੂਨਿਟ ਖੂਨਦਾਨ ਹੋਇਆ

ਮੋਗਾ, (ਹਰਪਾਲ ਸਹਾਰਨ) : ਕੋਵਿਡ 19 ਕਾਰਨ ਸਰਕਾਰੀ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿੱਚ ਪੈਦਾ ਹੋਈ ਖੂਨ ਦੀ ਕਮੀ ਕਾਰਨ ਐਮਰਜੰਸੀ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਅਤੇ ਵਲੰਟੀਅਰੀ ਖੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਮੋਗਾ ਜਿਲ੍ਹੇ ਦੀ ਦੋ ਵਾਰ ਸਟੇਟ ਐਵਾਰਡੀ ਸੰਸਥਾ ਜਿਲ੍ਹਾ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੁਸਾਂਝ ਦੇ ਸਹਿਯੋਗ ਨਾਲ ਕੋਵਿਡ ਦੌਰਾਨ ਅੱਠਵਾਂ ਖੂਨਦਾਨ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਦੁਸਾਂਝ ਵਿਖੇ ਲਗਾਇਆ ਗਿਆ, ਜਿਸ ਵਿੱਚ 61 ਮਰਦ ਅਤੇ ਔਰਤਾਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਸ਼੍ਰੀਮਤੀ ਗੁਰਤੇਜ ਕੌਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਉਘੇ ਸਮਾਜ ਸੇਵੀ ਅਤੇ ਪਿੰਡ ਦੁਸਾਂਝ ਦੇ ਵਸਨੀਕ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਅਤੇ ਪ੍ਰਵਾਸੀ ਭਾਰਤੀਆਂ ਨੇ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ, ਜਿਸ ਲਈ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨੂੰ ਇਹਨਾਂ ਨੌਜਵਾਨਾਂ ਤੇ ਮਣਾਂ ਮੂੰਹੀ ਮਾਣ ਹੈ। ਉਹਨਾਂ ਦੱਸਿਆ ਕਿ ਕਰੋਨਾ ਦੌਰਾਨ ਜਿੱਥੇ ਇਹਨਾਂ ਨੌਜਵਾਨਾਂ ਵੱਲੋਂ ਰੂਰਲ ਐੱਨ ਜੀ ਓ ਮੋਗਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਜਿਲ੍ਹੇ ਭਰ ਦੇ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਹੈ, ਉਥੇ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਪੂਰਾ ਕਰਨ ਲਈ ਅੱਠ ਖੂਨਦਾਨ ਕੈਂਪਾਂ ਦਾ ਵੀ ਆਯੋਜਨ ਕੀਤਾ ਹੈ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਸਫਲ ਕੈਂਪ ਦੇ ਆਯੋਜਨ ਲਈ ਰੂਰਲ ਐਨ ਜੀ ਓ ਮੋਗਾ ਅਤੇ ਯੂਥ ਵੈਲਫੇਅਰ ਕਲੱਬ ਦੁਸਾਂਝ ਦੇ ਸਮੂਹ ਮੈਂਬਰਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਬਲੱਡ ਪ੍ਰੈਸ਼ਰ ਅਤੇ ਹਾਈ ਕਲੈਸਟ੍ਰੌਲ ਵਰਗੀਆਂ ਬਿਮਾਰੀਆਂ ਦੇ ਮਰੀਜਾਂ ਨੂੰ ਰਾਹਤ ਮਿਲਦੀ ਹੈ ਤੇ ਕਈ ਗੰਭੀਰ ਬਿਮਾਰੀਆਂ ਦੇ ਟੈਸਟ ਵੀ ਮੁਫਤ ਵਿੱਚ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਦੇ ਯੋਗ ਹੁੰਦਾ ਹੈ, ਇਸ ਲਈ ਸਾਨੂੰ ਖੂਨਦਾਨ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦੇਣਾ ਚਾਹੀਦਾ। ਇਸ ਮੌਕੇ ਜਿਲਾ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਹੇਰ ਅਤੇ ਬਲੱਡ ਪ੍ਰੋਜੈਕਟ ਇੰਚਾਰਜ ਸੁਖਵਿੰਦਰ ਸਿੰਘ ਖੋਟਾ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਲੱਬ ਮੈਂਬਰਾਂ ਨੂੰ ਸਫਲ ਕੈਂਪ ਦੀ ਵਧਾਈ ਦਿੱਤੀ। ਕਲੱਬ ਪ੍ਰਧਾਨ ਸੁਖਵੀਰ ਸਿੰਘ ਸੰਘਾ ਨੇ ਬਾਹਰੋਂ ਆਏ ਹੋਏ ਮਹਿਮਾਨਾਂ, ਖੂਨਦਾਨੀਆਂ, ਨਗਰ ਨਿਵਾਸੀਆਂ ਅਤੇ ਪਤਵੰਤਿਆਂ ਦਾ ਕੈਂਪ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕਲੱਬ ਵੱਲੋਂ ਖੂਨਦਾਨੀਆਂ ਨੂੰ ਮੈਡਲ ਅਤੇ ਬੈਜ ਪਹਿਨਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਲਈ ਵਧੀਆ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ। ਇਸ ਕੈਂਪ ਵਿੱਚ ਪਿੰਡ ਝੰਡੇਵਾਲਾ, ਮਾਣੂਕੇ, ਕਾਲੇਕੇ, ਤਲਵੰਡੀ ਭੰਗੇਰੀਆਂ, ਕੋਕਰੀ ਕਲਾਂ ਅਤੇ ਚੁਗਾਵਾਂ ਆਦਿ ਤੋਂ ਵੀ ਨੌਜਵਾਨ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਲਈ ਪਹੁੰਚੇ। ਇਸ ਮੌਕੇ ਸਹਾਰਾ ਕਲੱਬ ਜੀਰਾ ਦੇ ਪ੍ਰਧਾਨ ਨਛੱਤਰ ਸਿੰਘ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸੰਨਿਆਸੀ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਲਵਲੀ, ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਹਰਜਿੰਦਰ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਭਵਨਦੀਪ ਪੁਰਬਾ, ਮਨਮੋਹਨ ਚੀਮਾ, ਗੁਰਦੀਪ ਦੀਪਾ, ਤ੍ਰਿਲੋਕ ਸਿੰਘ ਅਤੇ ਬਲਜਿੰਦਰ ਸਿੰਘ ਝੰਡੇਵਾਲਾ, ਗੁਰਜੰਟ ਕੋਕਰੀ, ਕਲੱਬ ਦੇ ਮੀਤ ਪ੍ਰਧਾਨ ਨਿਰਮਲ ਨਿੰਮਾ, ਸੀ ਮੀਤ ਪ੍ਰਧਾਨ ਸੁਰਜੀਤ ਰੱਤੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਕੈਸ਼ੀਅਰ ਮਨਪ੍ਰੀਤ ਸੰਘਾ, ਇੰਦਰਜੀਤ ਸੰਘਾ, ਗੁਰਜੀਤ ਸਿੰਘ ਰਖਰਾ, ਗੁਰਜੀਤ ਸੰਘਾ, ਮਾ ਦਵਿੰਦਰ ਸੰਘਾ, ਅਮਨਦੀਪ ਲੂੰਬਾ, ਕੁਲਜਿੰਦਰਪਾਲ ਲੂੰਬਾ, ਸੋਨੂੰ ਰੱਤੀ, ਬਿੰਦਰ ਸਿੰਘ, ਗੁਰਮੀਤ ਸਿੰਘ, ਜਗਮੀਤ ਸਿੰਘ ਜੱਗਾ, ਲਵਕਿਰਨ ਰਖਰਾ, ਸ਼ਮਿੰਦਰ ਸਿੰਘ, ਉਂਕਾਰ ਸਿੰਘ ਵਿੱਕੀ, ਲਵਪ੍ਰੀਤ ਲੱਭੀ ਅਤੇ ਗੇਜਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਨਗਰ ਨਿਵਾਸੀ ਪਤਵੰਤੇ ਹਾਜ਼ਰ ਸਨ। 

Today Now News

RELATED ARTICLES
- Advertisment -

POPULAR POSTS