
ਮਾਨਸਾ 17 ਨਵੰਬਰ (ਗੁਰਜੰਟ ਸਿੰਘ ਬਾਜੇਵਾਲੀਆ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫ਼ਾ ਦੇ ਕੇ ਨਿਵਾਜਿਆ ਹੈ।ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇ ਗੁਰਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਜੋ ਸੰਗਤਾਂ ਨੂੰ ਦਰਸ਼ਨ ਕਰਨ ਲਈ ਮਾਣ ਬਖ਼ਸ਼ਿਆ ਹੈ ਉਸ ਨੂੰ ਪੰਜਾਬ ਵਾਸੀ ਕਦੇ ਨਹੀਂ ਭੁਲਾ ਸਕਣਗੇ ਇਹ ਪ੍ਰਗਟਾਵਾ ਭਾਰਤੀਆ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਰਦੂਲਗੜ੍ਹ ਹਲਕੇ ਤੋਂ ਸੇਵਾਦਾਰ ਜਗਜੀਤ ਸਿੰਘ ਮਿਲਖਾ ਨੇ ਇਸ ਪੱਤਰਕਾਰ ਕੋਲ ਕੀਤਾ।ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਉਪਲੱਬਧੀ ਲਈ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ,ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ,ਜੇ ਪੀ ਨੱਡਾ ਜੀ ,ਤਰੁਣ ਚੁੱਘ ਨੈਸ਼ਨਲ ਜਨਰਲ ਸੈਕਟਰੀ , ਭਾਰਤੀਆ ਜਨਤਾ ਪਾਰਟੀ ਦੇ ਸਟੇਟ ਪ੍ਰਧਾਨ ਅਸ਼ਵਨੀ ਸ਼ਰਮਾ,ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ,ਸਹਿ ਇੰਚਾਰਜ ਡਾ ਨਰਿੰਦਰ ਰੈਣਾ,ਕੌਮੀ ਮੀਤ ਪ੍ਰਧਾਨ ਡਾ ਸੌਦਾਨ ਸਿੰਘ ,ਜਨਰਲ ਸੈਕਟਰੀ ਰਾਜੇਸ਼ ਬਾਘਾ ,ਬਿਕਰਮਜੀਤ ਸਿੰਘ ਚੀਮਾ ਸੂਬਾ ਪ੍ਰਧਾਨ ਕਿਸਾਨ ਮੋਰਚਾ ,ਜਨਰਲ ਸੈਕਟਰੀ ਦਿਆਲ ਦਾਸ ਸੋਢੀ ਬਠਿੰਡਾ ,ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ,ਸੰਤੋਖ ਸਿੰਘ ਗੁਮਟਾਲਾ ਰਾਸ਼ਟਰੀ ਐਸ ਸੀ ਮੋਰਚਾ ਜਨਰਲ ਸੈਕਟਰੀ ,ਮਾਲਵਾ ਜ਼ੋਨ ਦੇ ਇੰਚਾਰਜ ਜੀਵਨ ਗਰਗ ਦਾ ਸਮੁੱਚੇ ਪੰਜਾਬ ਵਾਸੀਆਂ ਨੇ ਕੋਟਨ ਕੋਟ ਧੰਨਵਾਦ ਕੀਤਾ ਹੈ।ਇਸ ਖੁਸ਼ੀ ਚ ਅੱਜ ਮਾਨਸਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਚ ਜ਼ਿਲ੍ਹਾ ਪ੍ਰਧਾਨ ਮੱਖਣ ਬਾਂਸਲ ,ਜਸਵੰਤ ਸਿੰਘ ਰਾਜ ਰਾਣਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ,ਜਨਰਲ ਸਕੱਤਰ ਅਜੈਬ ਸਿੰਘ ਹੋਡਲਾ ,ਪ੍ਰਤਾਪ ਸਿੰਘ ਗੁਰਾਇਆ ਸਟੇਟ ਮੈਂਬਰ ਕਿਸਾਨ ਮੋਰਚਾ , ਮਾਧੋ ਮੁਰਾਰੀ ਲਾਲ ਸ਼ਰਮਾ,ਪਵਨ ਕੁਮਾਰ ਜੈਨ ਪ੍ਰੇਮ ਕੁਮਾਰ ਗਰਗ, ਵਿਜੈ ਸ਼ਰਮਾ ,ਅਮਨਦੀਪ ਸ਼ਰਮਾ ਝਨੀਰ ,ਸਾਬਕਾ ਸਰਪੰਚ ਪਾਲ ਸਿੰਘ ਬੀਰੇਵਾਲਾ ਜੱਟਾਂ ,ਡਾ ਸੁਖਦੇਵ ਸਿੰਘ ਘੁਰਕਣੀ ਰਾਜੂ ਫੱਤਾ ਮਾਲੋਕਾ,ਹੰਸਾ ਸਿੰਘ ਟਿੱਬੀ ,ਪੱਪੂ ਖਾਨ ਮਨਿਓਰਿਟੀ ਮੋਰਚਾ ਦੀ ਅਗਵਾਈ ਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ




