17.4 C
Chandigarh

TODAY NOW NEWS

Friday, March 20, 2026
HomeBREAKING NEWS^ ਖੇਤਾਂ ਅਤੇ ਵਾਟਰ^ਵਰਕਸਾਂ ਵਿੱਚੋੋ ਹਨੇਰੇ$ਸਵੇਰੇ ਬਿਜਲੀ ਮੋੋਟਰਾਂ ਅਤੇ ਕੇਬਲ ਤਾਰਾਂ ਚੋੋਰੀ...

^ ਖੇਤਾਂ ਅਤੇ ਵਾਟਰ^ਵਰਕਸਾਂ ਵਿੱਚੋੋ ਹਨੇਰੇ$ਸਵੇਰੇ ਬਿਜਲੀ ਮੋੋਟਰਾਂ ਅਤੇ ਕੇਬਲ ਤਾਰਾਂ ਚੋੋਰੀ ਕਰਨ ਵਾਲੇ ਵੱਡੇ ਗਿਰੋੋਹ ਨੂੰ ਕੀਤਾ ਕਾਬੂ

ਮਾਨਸਾ, 21 ਮਈ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਖੇਤਾਂ ਅਤੇ ਵਾਟਰ^ਵਰਕਸਾਂ ਵਿੱਚੋੋ ਹਨੇਰੇ$ਸਵੇਰੇ ਬਿਜਲੀ ਵਾਲੀਆ ਮੋੋਟਰਾਂ, ਕੇਬਲ ਤਾਰਾਂ, ਪੱਖੇ, ਸਪਰੇਅ ਢੋੋਲੀਆ ਆਦਿ ਸਮਾਨ ਚੋਰੀ ਕਰਕੇ ਅੱਗੇ ਵੇਚ ਕੇ ਮੋਟੀ ਕਮਾਈ ਕਰਨ ਵਾਲੇ 7 ਚੋੋਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ 150 ਫੁੱਟ ਕੇਬਲ ਤਾਰ, 23 ਪਾਣੀ ਸਪਲਾਈ ਕਰਨ ਵਾਲੇ ਉਪਕਰਣ, 13 ਪਾਣੀ ਵਾਲੇ ਪੱਖੇ, 10 ਹਿੱਸੇ ਮੋੋਟਰ ਬਾਡੀਜ਼, 5 ਬਿਜਲੀ ਵਾਲੇ ਪੱਖੇ, 2 ਸਪਰੇਅ ਢੋਲੀਆ, 4 ਛੋਟੀਆ ਮੋਟਰਾਂ (ਟੁੱਲੂ ਪੰਪ), 6 ਫਲੈਕਸ ਬਾਲ ਸਮੇਤ ਐਲਬੋੋ, 2 ਟੀਆ, 14 ਪਾਨੇ^ਚਾਬੀਆ, 1 ਗੈਸੀ ਭੱਠੀ, ਹਥੌੜਾ, ਆਰੀ, ਰੈਂਚ, ਕੱਟਰ, ਦਾਹ, ਪਲਾਸ, ਸੈਣੀ, ਨਾਪ ਤੋੋਲ ਕੰਡਾਂ, ਰਾਡ, ਪੇਚਕਸ ਆਦਿ ਤੋੋਂ ਇਲਾਵਾ ਚੋੋਰੀ ਦੀਆ ਵਾਰਦਾਤਾ ਵਿੱਚ ਵਰਤੇ 3 ਮੋੋਟਰਸਾਈਕਲ ਸਮੇਤ 1 ਰੇਹੜੀ ਨੂੰ ਬਰਾਮਦ ਕੀਤਾ ਗਿਆ ਹੈ। ਇਸਤੋੋਂ ਇਲਾਵਾ ਮੁਲਜਿਮਾਂ ਵੱਲੋੋਂ ਚੋੋਰੀ ਦਾ ਮਾਲ ਵੇਚ ਕੇ ਹਾਸਲ ਕੀਤੀ 2 ਲੱਖ ਰੁਪਏ ਦੀ ਨਗਦੀ ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 18^05^2022 ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਸੱਦਾ ਸਿੰਘ ਵਾਲਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਤਰਸੇਮ ਸਿੰਘ ਪੁੱਤਰ ਛੋੋਟਾ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਸੇਵਕ ਸਿੰਘ ਪੁੱਤਰ ਤੇਜਾ ਸਿੰਘ ਵਾਸੀਅਨ ਕੋੋਟਲੀ ਕਲਾਂ ਵਿਰੁੱਧ ਮੁਕੱਦਮਾ ਨੰਬਰ 112 ਮਿਤੀ 18^05^2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਅਤੇ ਤਫਤੀਸ ਦੌੌਰਾਨ ਜੁਰਮ ਵਿੱਚ ਅ/ਧ 120^ਬੀ, ਹਿੰ:ਦੰ: ਦਾ ਵਾਧਾ ਕੀਤਾ ਗਿਆ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋੋਏ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਅਤੇ ਚੋੋਰੀ ਮਾਲ ਬਰਾਮਦ ਕਰਾਉਣ ਲਈ ਲੋੋੜੀਦੀਆਂ ਸੇਧਾਂ ਦਿੱਤੀਆ ਗਈਆ। ਸ੍ਰੀ ਧਰਮਵੀਰ ਸਿੰਘ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਸ੍ਰੀ ਗੋਬਿੰਦਰ ਸਿੰਘ ਡੀ,ਐਸ,ਪੀ,ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਬੇਅੰਤ ਕੌੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ: ਪਾਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਿਗਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌੌਰਾਨੇ ਤਫਤੀਸ ਤਿੰਨੇ ਮੁਲਜਿਮਾਂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਅਤੇ ਸੇਵਕ ਸਿੰਘ ਵਾਸੀਆਨ ਕੋੋਟਲੀ ਕਲਾਂ ਨੂੰ ਕਾਬੂ ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ 4 ਹੋੋਰ ਮੁਲਜਿਮਾਂ ਹਰਦਿਆਲ ਸਿੰਘ ਪੁੱਤਰ ਸਾਊਣ ਸਿੰਘ ਵਾਸੀ ਜੁਵਾਹਰਕੇ ਰੋੋਡ ਮਾਨਸਾ, ਰਾਵਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ, ਦੀਨਦਿਆਲ ਉਰਫ ਰਾਹੁਲ ਪੁੱਤਰ ਕਮਲ ਸਿੰਘ ਵਾਸੀਅਨ ਚੰਡੋੋਸ (ਯੂ,ਪੀ,) ਅਤੇ ਰਿੰਕੂ ਪੁੱਤਰ ਰਾਮਜੀ ਲਾਲ ਵਾਸੀ ਗਾਜਿਆਬਾਦ (ਯੂ,ਪੀ,), ਹਾਲ ਆਬਾਦ ਬਿਜਲੀ ਗਰਿੱਡ ਦੀ ਬੈਕਸਾਈਡ ਮਾਨਸਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ 7 ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਮੁਲਜਿਮਾਂ ਦੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਿੱਚੋੋ ਕੁਝ ਮੁਲਜਿਮ ਚੋੋਰੀ ਦੀਆ ਵਾਰਦਾਤਾਂ ਨੂੰ ਅੰਜਾਂਮ ਦਿੰਦੇ ਸੀ ਅਤੇ ਕੁਝ ਮੁਲਜਿਮ ਚੋਰੀ ਮਾਲ ਨੂੰ ਚੁੱਕ ਕੇ ਹਰਦਿਆਲ ਸਿੰਘ ਪੁੱਤਰ ਸਾਊਣ ਸਿੰਘ ਵਾਸੀ ਜੁਵਾਹਰਕੇ ਰੋੋਡ ਮਾਨਸਾ ਜੋੋ ਕਬਾੜ ਦਾ ਕੰਮ ਕਰਦਾ ਹੈ, ਪਾਸ ਵੇਚ ਦਿੰਦੇ ਸੀ। ਜਿਹਨਾਂ ਦੀ ਪੁੱਛਗਿੱਛ ਉਪਰੰਤ ਜਿਲਾ ਮਾਨਸਾ ਅਤੇ ਜਿਲਾ ਬਠਿੰਡਾ ਦੇ 9 ਮੁਕੱਦਮੇ ਟਰੇਸ ਹੋੋਏ ਹਨ ਅਤੇ ਹੋੋਰ ਅਨਟਰੇਸ ਵਾਰਦਾਤਾਂ ਦੇ ਟਰੇਸ ਹੋੋਣ ਦੀ ਸੰਭਾਵਨਾਂ ਹੈ। ਮੁਲਜਿਮ ਤਰਸੇਮ ਸਿੰਘ ਪੁੱਤਰ ਛੋੋਟਾ ਸਿੰਘ ਵਾਸੀ ਕੋੋਟਲੀ ਕਲਾਂ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਡਕੈਤੀ, ਲੁੱਟ^ਖੋੋਹ, ਅਸਲਾ ਐਕਟ ਅਤੇ ਨਸ਼ਿਆ ਆਦਿ ਦੇ 13 ਮੁਕੱਦਮੇ ਦਰਜ਼ ਰਜਿਸਟਰ ਹੋੋਣ ਬਾਰੇ ਪਤਾ ਲੱਗਿਆ ਹੈ ਅਤੇ ਬਾਕੀ ਦੇ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।

Today Now News

RELATED ARTICLES
- Advertisment -

POPULAR POSTS