ਮਾਨਸਾ 17 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ/ ਸੀ. ਪੀ.ਆਈ.ਐਮ. ਦੀ ਇੱਕ ਅਹਿਮ ਜਿਲ੍ਹਾ ਜਰਨਲਬਾਡੀ ਮੀਟਿੰਗ 19 ਜਨਵਰੀ ਨੂੰ ਸਵੇਰੇ 11 ਵਜੇ ਪਾਰਟੀ ਦਫਤਰ ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿਖੇ ਹੋਵੇਗੀ , ਇਹ ਬਿਆਨ ਜਾਰੀ ਕਰਦਿਆਂ ਸੀ.ਪੀ.ਆਈ.ਐਮ. ਦੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਮੀਟਿੰਗ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਮੀਟਿੰਗ ਨੂੰ ਸੀ.ਪੀ.ਆਈ.ਐਮ. ਦੇ ਸੂਬਾਈ ਆਗੂ ਕਾਮਰੇਡ ਭੂਪਚੰਦ ਚੰਨੋ ਤੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਸੰਬੋਧਨ ਕਰਨਗੇ । ਉਨ੍ਹਾਂ ਸਾਰੇ ਸਾਥੀਆਂ ਨੂੰ ਸਮੇ ਸਿਰ ਮੀਟਿੰਗ ਵਿੱਚ ਹਾਜਰ ਦੀ ਅਪੀਲ ਕੀਤੀ ।







