ਨਵੀਂ ਦਿੱਲੀ- ਮੌਸਮ ਵਿਭਾਗ ਦੇ ਵਲੋਂ ਅਗਲੇ ਦਿਨਾਂ ਵਿੱਚ ਦਿੱਲੀ ਸਮੇਤ ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਤੇਜ਼ ਗਰਮੀ ਪੈਣ ਦੀ ਚੇਤਾਵਨੀ ਦਿੱਤੀ ਹੈ, ਉਥੇ ਹੀ ਮੌਸਮ ਵਿਭਾਗ ਨੇ ਯੂਪੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਆਦਿ ਵਰਗੇ ਕਈ ਸੂਬਿਆਂ ਵਿੱਚ ਚੱਕਰਵਾਤੀ ਤੂਫਾਨ ਆਸਨੀ ਕਾਰਨ ਭਾਰੀ ਬਾਰਸ਼ ਦਾ ਅਲਰਟ ਵੀ ਜਾਰੀ ਕੀਤਾ ਹੈ।

ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਰਾਜਧਾਨੀ ਦਿੱਲੀ ਵਿੱਚ ਇਕ ਵਾਰ ਫਿਰ ਗਰਮੀ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਤੋਂ ਹੀ ਸੂਰਜ ਦੀ ਤਪਸ਼ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਗਰਮੀ ਦੇ ਨਾਲ-ਨਾਲ ਹੁੰਮਸ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਗਰਮੀ ਦੀ ਇਹ ਲਹਿਰ ਐਤਵਾਰ ਤਕ ਜਾਰੀ ਰਹੇਗੀ। ਸੋਮਵਾਰ ਤੋਂ ਪੱਛਮੀ ਗੜਬੜੀ ਕਾਰਨ ਰਾਜਧਾਨੀ ਦਾ ਤਾਪਮਾਨ ਫਿਰ ਥੋੜ੍ਹਾ ਘੱਟ ਜਾਵੇਗਾ




