16.8 C
Chandigarh

TODAY NOW NEWS

Friday, March 20, 2026
HomeBREAKING NEWSਲੈਕਚਰਾਰ ਜਗਦੀਸ਼ ਬੈਂਸ ਨੂੰ ਸੇਵਾ ਮੁਕਤ ਹੋਣ ਤੇ ਮਾਣਕਮਾਜਰਾ ਸਕੂਲ ਸਟਾਫ਼ ਨੇ...

ਲੈਕਚਰਾਰ ਜਗਦੀਸ਼ ਬੈਂਸ ਨੂੰ ਸੇਵਾ ਮੁਕਤ ਹੋਣ ਤੇ ਮਾਣਕਮਾਜਰਾ ਸਕੂਲ ਸਟਾਫ਼ ਨੇ ਦਿੱਤੀ ਨਿੱਘੀ ਵਿਦਾਇਗੀ

ਖੰਨਾ, 4 ਮਈ (ਪਰਮਜੀਤ ਸਿੰਘ ਧੀਮਾਨ) – ਪ੍ਰਿੰਸੀਪਲ ਅਤੇ ਸਮੂਹ ਸਟਾਫ ਸ.ਸ.ਸ.ਸਕੂਲ ਮਾਣਕ ਮਾਜਰਾ ਵੱਲੋ ਅੰਗਰੇਜੀ ਲੈਕਚਰਾਰ ਜਗਦੀਸ਼ ਸਿੰਘ ਬੈਂਸ ਨੂੰ ਸਿੱਖਿਆ ਵਿਭਾਗ ਵਿੱਚੋ ਸੇਵਾ ਮੁਕਤ ਹੋਣ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਸਾਦੇ ਤੇ ਪ੍ਰਭਾਵਸਾਲੀ ਸਮਾਗਮ ਵਿਚ ਉਨ੍ਹਾਂ ਦੀ ਧਰਮ ਪਤਨੀ ਜਸਵਿੰਦਰ ਕੌਰ, ਪੁੱਤਰੀ ਗਗਨਦੀਪ ਕੌਰ, ਪੁੱਤਰ ਕਰਨਬੀਰ ਸਿੰਘ ਅਤੇ ਮਿੱਤਰ ਸੁਖਦੇਵ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ ਵੀ ਸ਼ਾਮਲ ਸਨ।
ਸਕੂਲ ਵਿੱਚ ਆਉਣ ’ਤੇ ਪ੍ਰਿੰਸੀਪਲ ਸ੍ਰੀਮਤੀ ਅਰੁਣਾ ਗੁਪਤਾ ਅਤੇ ਸਮੂਹ ਸਟਾਫ ਵੱਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਵਿੱਚ ਵੱਖ-ਵੱਖ ਬੁਲਾਰਿਆਂ ਨੇ ਲੈਕ. ਬੈਂਸ ਦੀ ਸਿੱਖਿਆ ਜਗਤ ਵਿੱਚ ਦੇਣ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਿੱਖਿਆ ਵਿਭਾਗ ਵਿੱਚ ਉਨ੍ਹਾਂ ਵੱਲੋ ਕੀਤੀ ਗਈ 30 ਸਾਲਾਂ ਦੀਆਂ ਸ਼ਾਨਦਾਰ ਸੇਵਾ ਬਾਰੇ ਚਰਚਾ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਮਾਹੀ ਵੱਲੋਂ ਨਿਭਾਈ ਗਈ। ਇਸ ਮੌਕੇ ਸਟਾਫ ਤੇ ਬੁਲਾਰਿਆ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਰਿੰਦਰ ਸਿੰਘ, ਸ੍ਰੀਮਤੀ ਹਰਜੀਤ ਕੌਰ ਨੇ ਆਪਣੇ ਵਿਚਾਰ ਰੱਖਦੇ ਹੋਏ ਵਿਦਾਇਗੀ ਦੀਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋ ਸੱਭਿਆਚਾਰਕ ਗਤੀਵਿਧੀਆਂ ਨਾਲ ਪ੍ਰੋਗਰਾਮ ਨੂੰ ਹੋਰ ਵੀ ਖੂਬਸੂਰਤ ਬਣਾਇਆ ਗਿਆ। ਅਮਨਦੀਪ ਸਿੰਘ ਨੇ ਮਾਣ ਪੱਤਰ ਪੜ੍ਹਦੇ ਹੋਏ ਜਗਦੀਸ਼ ਸਿੰਘ ਬੈਂਸ ਦੇ ਸਿੱਖਿਆ ਵਿਭਾਗ ਵਿੱਚ ਬਿਤਾਏ 30 ਸਾਲ ਦੇ ਕਾਰਜ ਕਾਲ ਦੀ ਗੱਲ ਕੀਤੀ। ਅੰਤ ਵਿੱਚ ਪ੍ਰਿਸੀਪਲ ਮੈਡਮ ਵੱਲੋ ਲੈਕ. ਬੈਂਸ ਤੇ ਸਮੂਹ ਪਰਿਵਾਰ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਗਿਆ ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਉਨਾ ਨੂੰ ਵਿਦਾਇਗੀ ਤੋਹਫੇ ਭੇਂਟ ਕਰਦਿਆਂ ਉਹਨਾਂ ਦੀ ਅਗਲੇਰੀ ਜ਼ਿੰਦਗੀ ਲ਼ਈ ਸੁਭਕਾਮਨਾਵਾਂ ਦਿੱਤੀਆਂ।
ਇਸ ਖਾਸ ਮੌਕੇ ਜਗਦੀਸ਼ ਸਿੰਘ ਬੈਂਸ ਵੱਲੋ ਆਪਣੀ ਹੱਕੀ ਕਮਾਈ ਵਿੱਚੋ ਸਕੂਲ ਨੂੰ ਪ੍ਰਿੰਟਰ ਅਤੇ ਸਾਥੀਆ ਨੂੰ ਤੋਹਫੇ ਦਿੱਤੇ। ਇਸ ਮੌਕੇ ਸੀ੍ਰਮਤੀ ਪ੍ਰਿਯੰਕਾ ਮੀਲੂ, ਮਨਿੰਦਰ ਕੌਰ, ਹਰਵਿੰਦਰ ਕੌਰ, ਦਲਜੀਤ ਕੌਰ, ਰਾਜਵਿੰਦਰ ਕੌਰ, ਦੁਪਿੰਦਰ ਕੌਰ, ਸਤਵਿੰਦਰ ਕੌਰ, ਸ਼ਿਵਾਲੀ ਮਦਾਨ, ਵੰਦਨਾ ਗੁਪਤਾ, ਰਵਿਤਾ ਰਾਣੀ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS