17.1 C
Chandigarh

TODAY NOW NEWS

Friday, March 20, 2026
HomeBREAKING NEWSਕਾਂਗਰਸ ਦੇ ਚੋਣ ਗੀਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕੀਤੀ...

ਕਾਂਗਰਸ ਦੇ ਚੋਣ ਗੀਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕੀਤੀ ਇਹ ਅਪੀਲ

ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਸੰਗਰੂਰ ਜ਼ਿਮਣੀ ਚੋਣ ਦੇ ਲਈ ਚੋਣ ਗੀਤ ਲਾਂਚ ਕੀਤਾ ਗਿਆ। ਇਸ ਗੀਤ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮ੍ਰਿਤ ਸਰੀਰ ਅਤੇ ਉਨ੍ਹਾਂ ਦੀ ਸਮਾਧੀ ਨੂੰ ਦਿਖਾਇਆ ਹੈ। ਇਸ ਗੀਤ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਵੱਲੋਂ ਰਾਜਨੀਤੀਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਕਿਹਾ ਹੈ ਕਿ ਕੋਈ ਵੀ ਰਾਜਨੀਤੀ ਪਾਰਟੀ ਮੂਸੇਵਾਲਾ ਦਾ ਨਾਂ ਦਾ ਇਸਤੇਮਾਲ ਨਾ ਕਰੇ। ਪਰਿਵਾਰ ਨੇ ਕੀਤੀ ਅਪੀਲ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਕੋਈ ਹੋਰ ਵਿਅਕਤੀ ਵਿਸ਼ੇਸ਼ ਆਪਣੇ ਰਾਜਨੀਤਿਕ ਜਾਂ ਕਿਸੇ ਵੀ ਪ੍ਰਕਾਰ ਦੇ ਕੰਮ ਦੇ ਲਈ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਨਾਂ ਕਿਰਪਾ ਕਰਕੇ ਨਾ ਵਰਤਿਆ ਜਾਵੇ।ਦੋ ਦਿਨ ਪਹਿਲਾਂ ਕੀਤਾ ਗਿਆ ਸੀ ਕਾਂਗਰਸ ਵੱਲੋਂ ਗੀਤ ਲਾਂਚ: ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਦੋ ਦਿਨ ਪਹਿਲਾਂ ਹੀ ਚੋਣ ਗੀਤ ਲਾਂਚ ਕੀਤਾ ਸੀ। ਜਿਸ ’ਚ ਉਨ੍ਹਾਂ ਸ਼ੁਰੂ ਚ ਹੀ ਮੂਸੇਵਾਲਾ ਦੇ ਮ੍ਰਿਤ ਸਰੀਰ ਅਤੇ ਸਮਾਧੀ ਨੂੰ ਦਿਖਾ ਕੇ ਆਮ ਆਦਮੀ ਪਾਰਟੀ ਦੇ ਬਦਲਾਅ ਦੀ ਗੱਲ ਕੀਤੀ ਗਈ ਸੀ। ਦੱਸ ਦਈਏ ਕਿ ਵਿਧਾਨਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਪੰਜਾਬ ਚ ਬਦਲਾਅ ਦੀ ਗੱਲ ਆਖ ਕੇ ਸੱਤਾ ’ਚ ਆਈ ਸੀ, ਉਸ ਤੋਂ ਬਾਅਦ ਪੰਜਾਬ ਦੇ ਹਲਾਤਾਂ ਨੂੰ ਲੈ ਕੇ ਕਾਂਗਰਸ ਨੇ ਗੀਤ ਰਾਹੀ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਆ।

Today Now News

RELATED ARTICLES
- Advertisment -

POPULAR POSTS