ਮਾਨਸਾ ਨਗਰ ਕੌਂਸਲ ਵਿਚ ਵਿਰੋਧੀ ਪਾਰਟੀ ਬਣ ਕੇ ਉਭਰੀ ਆਪ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਮ.ਐਲ.ਏ. ਬੁਢਲਾਡਾ ਬੁੱਧ ਰਾਮ ਅਤੇ ਜਿਲ੍ਹਾ ਪ੍ਰਧਾਨ ਚਰਨਜੀਤ ਅਕਾਵਾਲੀ, ਜਿਲ੍ਹਾ ਸਕਤਰ ਗੁਰਪ੍ਰੀਤ ਸਿੰਘ ਭੁਚਰ ਨੇ ਮਾਨਸਾ ਜਿਲ੍ਹੇ ਦੀਆ ਵਖ-ਵਖ ਨਗਰ ਪੰਚਾਇਤਾਂ ਅਤੇ ਮਾਨਸਾ, ਬੁਢਲਾਡਾ ਦੀ ਨਗਰ ਕੌਂਸਲ ਦੀਆਂ ਵੋਟਾਂ ਵਿਚ ਵੋਟਰਾ ਵਲੋਂ ਆਮ ਆਦਮੀ ਪਾਰਟੀ ਨੂੰ ਪਾਈਅਾ ਵੋਟਾਂ ਲਈ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਬਿਨਾਂ ਪੈਸੇ, ਸ਼ਰਾਬ ਵੰਡੇ ਜਾਂ ਕੋਈ ਲਾਲਚ ਦਿਤੇ ਕੇਜਰੀਵਾਲ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਲਈ ਵੋਟਾਂ ਮੰਗੀਆਂ ਸਨ। ਸਤਾ ਧਿਰ ਪਾਰਟੀ ਵਲੋਂ ਭਾਵੇਂ ਹਰ ਹਥ ਕੰਢੇ ਅਪਣਾਕੇ ਲੋਕਤੰਤਰ ਦਾ ਘਾਣ ਕੀਤਾ ਗਿਆ, ਪਰ ਫਿਰ ਵੀ ਜਿਲ੍ਹੇ ਦੇ ਸੂਝਵਾਨ ਵੋਟਰਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਨੂੰ ਅਤੇ ਪਾਰਟੀ ਦੇ ਸਮਰਥਨ ਵਾਲੇ ਅਜਾਦ ਉਮੀਦਵਾਰਾ ਨੂੰ ਜਿਤਾ ਕੇ ਦਸ ਦਿੱਤਾ ਹੈ ਕਿ ਧਕੇ, ਪੈਸੇ ਅਤੇ ਲਾਲਚ ਦੇ ਬਾਵਜੂਦ ਲੋਕ ਆਮ ਆਦਮੀ ਪਾਰਟੀ ਨਾਲ ਖੜ੍ਹੇ ਹਨ। ਜਿਲ੍ਹਾ ਮੀਡੀਆ ਇੰਚਾਰਜ ਗੁਰਪ੍ਰੀਤ ਬਣਾਵਾਲੀ ਨੇ ਦਸਿਆ ਕਿ ਮਾਨਸਾ ਦੇ ਵਾਰਡ ਨੰਬਰ 4 ਵਿਚੋਂ ਦਵਿੰਦਰ (ਬਿੰਦਰ), 25 ਵਿਚੋਂ ਰਾਣੀ ਕੌਰ ਅਤੇ 26 ਵਿਚੋਂ ਕ੍ਰਿਸ਼ਨ ਸਿੰਘ ਵਡੀ ਲੀਡ ਨਾਲ ਜਿਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬੁਢਲਾਡਾ ਤੋਂ
ਵਾਰਡ ਨੰਬਰ 18 ਤੋਂ ਸੁਖਦੀਪ ਸਿੰਘ ਨੇ ਵੀ ਜਿਤ ਪ੍ਰਾਪਤ ਕੀਤੀ ਹੈ ਅਤੇ ਪਾਰਟੀ ਵਲੋਂ ਸਮਰਥਨ ਪ੍ਰਾਪਤ ਬਹੁਤ ਸਾਰੇ ਉਮੀਦਵਾਰ ਬੁਢਲਾਡਾ, ਬੋਹਾ ਅਤੇ ਮਾਨਸਾ ਤੋਂ ਐਮਸੀ ਬਣੇ ਹਨ। ਪਾਰਟੀ ਆਗੂਆ ਸਮੁਚੇ ਵੋਟਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਉਨ੍ਹਾਂ ਦੀਆਂ ਭਾਵਨਾਵਾਂ ਤੇ ਖਰੀ ਉਤਰੇਗੀ। ਇਸ ਮੌਕੇ ਮਾਨਸਾ ਵਿਚ ਤਿੰਨੇ ਜੇਤੂ ਉਮੀਦਵਾਰਾ ਨੇ ਸ਼ਹਿਰ ਵਿਚ ਦੀ ਰੋਡ ਸੋਅ ਕਰਕੇ ਮਾਨਸਾ ਵਾਸੀਆਂ ਅਤੇ ਵਾਰਡ ਵਾਸੀ ਵੋਟਰਾ ਦਾ ਧੰਨਵਾਦ ਕੀਤਾ। ਇਸ ਮੌਕੇ ਪਾਰਟੀ ਉਮੀਦਵਾਰ ਦਵਿੰਦਰ ਸਿੰਘ (ਬਿੰਦਰ), ਕ੍ਰਿਸ਼ਨ ਸਿੰਘ, ਰਾਣੀ ਕੌਰ, ਡਾ. ਵਿਜੈ ਸਿੰਗਲਾ, ਸੁਖਵਿੰਦਰ ਖੋਖਰ, ਸਿੰਗਾਰਾ ਖਾਨ, ਰਮੇਸ਼ ਖਿਆਲਾ, ਰਮਨ ਜਵਾਹਰਕੇ ਅਤੇ ਹੋਰ ਬਹੁਤ ਸਾਰੇ ਜਿਲ੍ਹਾ ਆਗੂ ਸਾਹਿਬਾਨ ਜੇਤੂ ਮਾਰਚ ਵਿਚ ਸ਼ਾਮਲ ਸਨ ਤਿੰਨੇ ਉਮੀਦਵਾਰਾ ਨੇ ਜਿਤਣ ਤੋਂ ਬਾਅਦ ਬਾਬਾ ਭਾਈ ਗੁਰਦਾਸ ਦੇ ਮਥਾ ਟੇਕ ਅਸ਼ੀਰਵਾਦ ਪ੍ਰਾਪਤ ਕੀਤਾ।






