ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨ ‘ਤੇ ਇੰਦਰਜੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਚੰਦਨਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੋਗਾ,(ਹਰਪਾਲ ਸਹਾਰਨ) : ਪਿੰਡ ਚੰਦ ਨਵਾਂ ਦੀ ਇਕ ਲੜਕੀ ਵੱਲੋਂ ਪਿੰਡ ਦੇ ਹੀ ਲੜਕੇ ਤੋਂ ਪਰੇਸ਼ਾਨ ਹੋ ਕੇ ਰੇਲਵੇ ਪੁਲ਼ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨ ‘ਤੇ ਲੜਕੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਇਕ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਮੁਤਾਬਿਕ ਜਸਵਿੰਦਰ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਪਿੰਡ ਚੰਦ ਨਵਾਂ ਵਲੋਂ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਉਸ ਦੀ ਲੜਕੀ ਜੋਤੀ (20) ਨੂੰ ਪਿੰਡ ਦਾ ਹੀ ਲੜਕਾ ਇੰਦਰਜੀਤ ਸਿੰਘ ਅਕਸਰ ਹੀ ਤੰਗ ਕਰਦਾ ਸੀ। 15 ਅਗਸਤ ਨੂੰ ਇੰਦਰਜੀਤ ਸਿੰਘ ਨੇ ਉਸ ਦੀ ਲੜਕੀ ਜੋਤੀ ਨੂੰ ਘਰ ਸੱਦ ਕੇ ਉਸ ਦੀ ਕੁੱਟਮਾਰ ਕੀਤੀ ਜਿਸ ਦੀ ਕੁੱਟਮਾਰ ਦਾ ਬੋਝ ਨਾ ਝੱਲਦੇ ਹੋਏ ਉਸ ਦੀ ਲੜਕੀ ਨੇ 17 ਅਗਸਤ ਨੂੰ ਰੇਲਵੇ ਪੁਲ਼ ਕੋਟਕਪੂਰਾ ਬਾਈਪਾਸ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।





