ਤੇ ਪੰਜਾਬ ਸਰਕਾਰ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਵਿੱਚ ਹੋਈ ਫੇਲ੍ਹ ਸਾਬਤ ਲੋਕ ਨਲਕਿਆਂ ਤੋਂ ਪਾਣੀ ਭਰਨ ਲਈ ਮਜਬੂਰ

ਮਾਨਸਾ/ਗੁਰਜੰਟ ਸਿੰਘ :-ਪੰਜਾਬ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਦੇਸ਼ ਤਰੱਕੀ ਦੇ ਰਾਹਾ ਚੱਲ ਰਿਹਾ ਹੈ ਪਰ ਜੇਕਰ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਪਿੰਡਾਂ ਵਿੱਚ ਨਜ਼ਰ ਮਾਰੀਏ ਤਾਂ ਮਨੁੱਖਤਾ ਦੀ ਸਭ ਤੋਂ ਪਹਿਲੀ ਜਰੂਰਤ ਪੀਣ ਵਾਲਾ ਪਾਣੀ ਵੀ ਹੁਣ ਤੱਕ ਸਰਕਾਰਾਂ ਲੋਕਾਂ ਨੂੰ ਮੁਹੱਈਆ ਨਹੀਂ ਕਰਵਾ ਸਕੀਆਂ ਹਨ। ਆਜਾਦੀ ਮਿਲਣ ਤੋਂ ਬਾਅਦ ਵੀ ਪਿੰਡਾਂ ਦੇ ਲੋਕ ਪਿੰਡਾਂ ਦੇ ਆਸਪਾਸ ਲੱਗੇ ਨਲਕਿਆਂ ਤੋਂ ਪਾਣੀ ਦੀ ਜਰੂਰਤ ਪੂਰੀ ਕਰਨ ਲਈ ਮਜਬੂਰ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਬਾਦਲ ਸਰਕਾਰ ਨੇ ਪਿੰਡਾਂ ਵਿੱਚ ਆਰ.ਓ ਸਿਸਟਮ ਲਾ ਕੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਸਸਤੇ ਰੇਟਾਂ ਤੇ ਦੇਣ ਦੇ ਉਪਰਾਲੇ ਕੀਤੇ ਸਨ। ਇਸ ਸਮੇਂ ਵੀ ਕਈ ਪਿੰਡਾਂ ਵਿੱਚ ਲੱਗੇ ਆਰ.ਓ ਸਿਸਟਮ ਬੰਦ ਪਏ ਹਨ, ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖਿੱਚ ਕੇ ਬਿਨਾਂ ਸਾਫ ਕੀਤਿਆਂ ਜੋ ਪੀਣ ਦੇ ਬਿਲਕੁਲ ਕਾਬਲ ਨਹੀਂ ਹੈ। ਪਿੰਡਾਂ ਦੇ ਲੋਕ ਨਹਿਰਾਂ , ਸੂਇਆਂ ਅਤੇ ਛੱਪੜਾਂ ਆਦਿ ਦੇ ਕਿਨਾਰੇ ਲੱਗੇ ਨਲਕਿਆਂ ਤੋਂ ਪਾਣੀ ਭਰ ਕੇ ਆਪਣਾ ਡੰਗ ਟਪਾ ਰਹੇ ਹਨ। ਕਈ ਪਿੰਡਾਂ ਵਿੱਚ ਆਰ.ਓ ਸਿਸਟਮ ਬਿਲਕੁਲ ਬੰਦ ਹੀ ਹੋ ਚੁੱਕੇ ਹਨ। ਤ੍ਰਾਸਦੀ ਇਹ ਹੈ ਕਿ ਮਾਨਸਾ ਜਿਲ੍ਹੇ ਦੇ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਤੇਜ਼ਾਬੀ ਅਤੇ ਖਾਰਾ ਹੈ , ਜੋ ਮਨੁੱਖਤਾ ਅਤੇ ਜੀਵ ਜੰਤੂਆਂ ਲਈ ਵੀ ਬੇਹੱਦ ਖਤਰਨਾਕ ਹੈ। ਕਈ ਪਿੰਡਾਂ ਦੀ ਜਮੀਨ ਹੇਠਲਾ ਪਾਣੀ ਕਈ ਹਜਾਰ ਟੀ.ਡੀ.ਐੱਸ. ਵਾਲਾ ਹੈ। ਉਸ ਪਾਣੀ ਨਾਲ ਨਹਾਉਣਾ ਅਤੇ ਕੱਪੜੇ ਧੋਣਾ ਵੀ ਘਾਤਕ ਹੈ। ਸਰਕਾਰ ਨੂੰ ਪੀਣ ਵਾਲੇ ਪਾਣੀ ਦੀ ਪੂਰਤੀ ਕਰਨ ਲਈ ਸਮੁੱਚੇ ਮਾਨਸਾ ਜਿਲ੍ਹੇ ਦਾ ਸਰਵੇ ਕਰਾਉਣਾ ਚਾਹੀਦਾ ਹੈ ਅਤੇ ਜਿੰਨ੍ਹਾ ਜਿੰਨ੍ਹਾ ਪਿੰਡਾਂ ਜਾਂ ਕਸਬਿਆਂ ਵਿੱਚ ਆਰ.ਓ ਸਿਸਟਮ ਨਹੀਂ ਚੱਲ ਰਹੇ, ਉਹਨਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ ਅਤੇ ਜਿੰਨ੍ਹਾਂ ਪਿੰਡਾਂ ਵਿੱਚ ਅਜੇ ਤੱਕ ਆਰ.ਓ ਸਿਸਟਮ ਨਹੀਂ ਲਗਾਏ ਜਾ ਸਕੇ ਹਨ, ਉਹਨਾਂ ਪਿੰਡਾਂ ਵਿੱਚ ਜਲਦੀ ਤੋਂ ਜਲਦੀ ਆਰ.ਓ ਸਿਸਟਮ ਲਾਏ ਜਾਣੇ ਚਾਹੀਦੇ ਹਨ ਤਾਂ ਹੀ ਪਿੰਡਾਂ ਅਤੇ ਕਸਬਿਆਂ ਦੇ ਲੋਕ ਆਪਣੇ ਪੀਣ ਵਾਲੇ ਪਾਣੀ ਦੀ ਜਰੂਰਤ ਨੂੰ ਪੂਰਾ ਕਰ ਸਕਣਗੇ। ਆਸ ਕਰਦੇ ਹਾਂ ਕਿ ਮਾਣਯੋਗ ਪੰਜਾਬ ਸਰਕਾਰ ਅਤੇ ਮਹਿਕਮਾ ਸਿਹਤ ਇਸ ਮੁੱਦੇ ਵੱਲ ਜਰੂਰ ਧਿਆਨ ਦੇਣਗੇ।




