17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋ ਵੱਖ ਵੱਖ ਪਿੰਡਾਂ ਵਿੱਚ ਕੀਤੀ ਗਈ...

ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋ ਵੱਖ ਵੱਖ ਪਿੰਡਾਂ ਵਿੱਚ ਕੀਤੀ ਗਈ ਜਨਤਕ ਚਰਚਾ

ਮਾਨਸਾ, (ਗੁਰਜੰਟ ਸਿੰਘ ਸ਼ੀਹ) : ‘ਪਿੰਡ ਬਚਾਓ ਪੰਜਾਬ ਬਚਾਓ’ ਦੀ ਜ਼ਿਲ੍ਹਾ ਮਾਨਸਾ ਕਮੇਟੀ ਨੇ ਬਲਾਕ ਸਰਦੂਲਗੜ੍ਹ ਦੇ ਪਿੰਡਾਂ ਵਿਚ ਪਬਲਿਕ ਡਿਸਟੈਂਸ ਨੂੰ ਮੱਦੇਨਜ਼ਰ ਰੱਖਦਿਆਂ ਜਨਤਕ ਪ੍ਰੋਗਰਾਮ ਕੀਤੇ। ਜਿਸ ਵਿਚ ਪਿੰਡ ਫੱਤਾ ਮਾਲੋਕਾ, ਸਾਧੂਵਾਲਾ, ਸੰਘਾ ਅਤੇ ਨਾਹਰਾਂ ਵਿਚ ਪ੍ਰੋਗਰਾਮ ਕੀਤੇ। ੲਿਸ ਮੌਕੇ ਕਮੇਟੀ ਦੇ ਬੁਲਾਰਿਆਂ ਪ੍ਰੋ.ਬਿੱਕਰਜੀਤ ਸਿੰਘ, ਹਰਿੰਦਰ ਮਾਨਸ਼ਾਹੀਆ ਅਤੇ ਗੁਰਮੇਲ ਸਿੰਘ ਅੱਕਾਂਵਾਲੀ ਨੇ ਖੇਤੀ ਆਰਡੀਨੈਂਸਾਂ ਦੇ ਭਵਿੱਖ ਵਿਚ ਮਾਨਵਵਿਰੋਧੀ ਪ੍ਰਭਾਵਾਂ, ਦਿਨ-ਬ-ਦਿਨ ਵਧਦੇ ਕੇਂਦਰੀਕਰਨ ਦੇ ਦਬਦਬੇ, ਗ੍ਰਾਮ ਸਭਾ ਤੇ ਮਗਨਰੇਗਾ ਵਰਗੇ ਬੁਨਿਆਦੀ ਮੁੱਦਿਆਂ ਤੇ ਭਾਸ਼ਣ ਕੀਤੇ। ਇਸ ਨਾਲ ਬੁਲਾਰਿਆਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਨੂੰ ਬਚਾਉਣ ਲਈ ਪਿੰਡਾਂ ਨੂੰ ਬਚਾਉਣ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਵੀ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕ ਪਿੰਡਾਂ ਵਿਚ ਆਪਣਾ ਜੀਵਨ ਬਸ਼ਰ ਕਰਦੇ ਹਨ। ਜਿਨ੍ਹਾਂ ਦਾ ਮੁੱਖ ਕਿੱਤਾ ਅੱਜ ਵੀ ਸਿੱਧੇ ਅਸਿੱਧੇ ਰੂਪ ਵਿਚ ਖੇਤੀਬਾੜੀ ਹੈ। ਭਾਜਪਾ ਸਰਕਾਰ ਵੱਲੋਂ ਮੌਜੂਦਾ ਦੌਰ ਵਿਚ ਲਿਆਂਦੇ ਜਾ ਰਹੇ ਖੇਤੀਬਾੜੀ ਆਰਡੀਨੈਂਸ ਖੇਤੀ ਸੈਕਟਰ ਨੂੰ ਉਜਾੜਨ ਵਾਲੇ ਹਨ। ਇਸੇ ਕਰਕੇ ਇਹ ਉਜਾੜਾ ਸਿਰਫ਼ ਕਿਸਾਨ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਹੈ। ਕਿਉਂਕਿ ਸਿੱਧੇ ਅਸਿੱਧੇ ਰੂਪ ਵਿਚ ਪੰਜਾਬ ਦਾ ਕਿਸਾਨ, ਖੇਤ ਮਜ਼ਦੂਰ, ਮੰਡੀ ਮਜ਼ਦੂਰ ਅਤੇ ਆੜਤੀਆ ਵਰਗ ਵੀ ਇਸ ਕਿੱਤੇ ਤੇ ਆਸ਼ਰਿਤ ਹੈ। ਇਸ ਕਰਕੇ ਇਹਨਾਂ ਪੂਰੇ ਮਨੁੱਖ ਵਿਰੋਧੀ ਖੇਤੀ ਆਰਡੀਨੈਂਸਾਂ ਦੀ ਨੱਥ ਮਾਰ ਕੇ ਰੋਕਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।ਇਸ ਤੋਂ ਇਲਾਵਾ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਲੋਕ ਵਿਰੋਧੀ ਸਮਿਆਂ ਵਿਚ ਗ੍ਰਾਮ ਸਭਾ ਵਰਗੀ ਸੰਸਥਾ ਨੂੰ ਸਰਗਰਮ ਕਰਨਾ ਸਹਿਕਦੇ ਪੰਜਾਬ ਨੂੰ ਮੁੜ ਤੋਂ ਜੀਵਤ ਕਰ ਸਕਦਾ ਹੈ, ਜਿਸਦੀ ਕਿ ਪੰਜਾਬ ਨੂੰ ਵੱਡੀ ਲੋੜ ਹੈ।ਇਸੇ ਲਗਾਤਾਰਤਾ ਵਿਚ ਕਮੇਟੀ ਵੱਲੋਂ ਪਿੰਡਾਂ ਦੀਆਂ ਸੱਥਾਂ ਵਿਚੋਂ ਲੋਕ ਮਨਾਂ ਦੇ ਭਖਦੇ ਸੁਆਲ ਲੲੇ ਗੲੇ। ਇਸ ਤੋਂ ਇਲਾਵਾ ਕਮੇਟੀ ਨੇ ਇਹਨਾਂ ਮੁੱਦਿਆਂ ਤੇ ਇਕ ਲੋਕ ਲਹਿਰ ਬਣਾ ਕੇ ਪੰਜਾਬ ਨੂੰ ਬਚਾਉਣ ਦੇ ਮਕਸਦ ਨਾਲ ਬਲਾਕ ਕਮੇਟੀਆਂ ਗਠਿਤ ਕਰਨ ਦੇ ਮਨਸੂਬੇ ਨਾਲ ਲੋਕਾਂ ਨਾਲ ਸੰਪਰਕ ਬਣਾਇਆ। ਇਸ ਮੌਕੇ ‘ਪਿੰਡ ਬਚਾਓ ਪੰਜਾਬ ਬਚਾਓ’ ਕਮੇਟੀ ਦੇ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬੂਟਾ ਸਿੰਘ ਰੱਲਾ, ਸਿਮਰਜੀਤ ਸਿੰਘ ਕੋਟੜਾ, ਮਲਕੀਤ ਸਿੰਘ ਦਾਨੇਵਾਲਾ ਅਤੇ ਐਡਵੋਕੇਟ ਕੁਲਦੀਪ ਸਿੰਘ ਆਦਿ ਮੈਂਬਰ ਹਾਜ਼ਰ ਰਹੇ।

Today Now News

RELATED ARTICLES
- Advertisment -

POPULAR POSTS