17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਜੀਲੈਂਸ ਵਿਭਾਗ ਵਲੋਂ ਖੇਤੀਬਾੜੀ ਸਭਾ ਦੇ ਸਕੱਤਰ ਖ਼ਿਲਾਫ਼ ਧਾਰਾ 409, 420...

ਵਿਜੀਲੈਂਸ ਵਿਭਾਗ ਵਲੋਂ ਖੇਤੀਬਾੜੀ ਸਭਾ ਦੇ ਸਕੱਤਰ ਖ਼ਿਲਾਫ਼ ਧਾਰਾ 409, 420 ਆਈ.ਪੀ.ਸੀ. ਅਤੇ ਪੀ.ਸੀ. ਐਕਟ ਦੇ ਅਧੀਨ 36 ਲੱਖ ਰੁਪਏ ਦੇ ਕਰੀਬ ਗ਼ਬਨ ਕਰਨ ਦੇ ਮਾਮਲੇ ਵਿਚ ਅਧੀਨ ਪਰਚਾ ਦਰਜ

ਮਹਿਕਮੇ ਵਿਚ ਘਪਲੇਬਾਜ਼ੀ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ* ਜਿਲਾ ਏ ਆਰ ਮੈਡਮ ਗੁਰਪ੍ਰੀਤ ਕੌਰ

ਬਰਨਾਲਾ (ਕਰਨਪ੍ਰੀਤ ਧੰਦਰਾਲ )- ਬਰਨਾਲਾ ਜਿਲਾ ਚ ਪੈਂਦੇ ਹਮੀਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ: ਵਿਚੋਂ ਖਾਦ ਅਤੇ ਜ਼ਰੂਰੀ ਵਸਤਾਂ ਦਾ 36 ਲੱਖ ਰੁਪਏ ਦੇ ਕਰੀਬ ਗ਼ਬਨ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਵਲੋਂ ਖੇਤੀਬਾੜੀ ਸਭਾ ਦੇ ਸਕੱਤਰ ਜਗਤਾਰ ਸਿੰਘ ਪੁੱਤਰ ਨੇਕ ਸਿੰਘ ਵਾਸੀ ਠੁੱਲੀਵਾਲ ਦੇ ਖ਼ਿਲਾਫ਼ ਧਾਰਾ 409, 420 ਆਈ.ਪੀ.ਸੀ. ਅਤੇ ਪੀ.ਸੀ. ਐਕਟ ਦੇ ਅਧੀਨ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਉਪ-ਕਪਤਾਨ ਵਿਜੀਲੈਂਸ ਬਿਊਰੋ ਬਰਨਾਲਾ ਨੇ ਦੱਸਿਆ ਕਿ ਸ੍ਰੀ ਬੀ.ਕੇ. ਉਪਲ ਮੁੱਖ ਡਾਇਰੈਕਟਰ ਵਿਜੀਲੈਂਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਪਟਿਆਲਾ ਵਲੋਂ ਰਿਸ਼ਵਤਖ਼ੋਰੀ ਰੋਕਣ ਅਤੇ ਖਤਮ ਕਰਨ ਲਈ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਬਹੁਮੰਤਵੀ ਖੇਤੀਬਾੜੀ ਸਭਾ ਹਮੀਦੀ ਦੇ ਸਕੱਤਰ ਜਗਤਾਰ ਸਿੰਘ ਵਲੋਂ ਖਾਦ ਅਤੇ ਜ਼ਰੂਰੀ ਵਸਤਾਂ ਵਿਚ ਕੀਤੀ ਗਈ ਘਪਲੇਬਾਜ਼ੀ ਸਬੰਧੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮੁਕੱਦਮਾ ਦੋਸ਼ੀ ਸਕੱਤਰ ਜਗਤਾਰ ਸਿੰਘ ਨੇ ਆਪਣੀ ਤਾਇਨਾਤੀ ਸਮੇਂ ਸੁਸਾਇਟੀ ਦਾ ਖਾਦ ਅਤੇ ਜ਼ਰੂਰੀ ਵਸਤਾਂ ਦੀ ਘਪਲੇਬਾਜ਼ੀ ਕਰਨ ਕਰ ਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਵਲੋਂ ਦੀ ਹਮੀਦੀ ਬਹੁਮੰਤਵੀ ਖੇਤੀਬਾੜੀ ਸਭਾ ਲਿਮਟਿਡ ਦੀ ਕੀਤੀ ਭੌਤਿਕ ਪੜਤਾਲ ਦੇ ਦੌਰਾਨ ਖਾਦ ਅਤੇ ਜ਼ਰੂਰੀ ਵਸਤਾਂ ਦੀ ਘਾਟ ਲਗਭਗ 35,93,133 ਰੁਪਏ ਦਾ ਸਟਾਕ ਘੱਟ ਹੋਣਾ ਪਾਇਆ ਗਿਆ ਸੀ |ਓਧਰ ਇਸ ਮਾਮਲੇ ਸੰਬੰਧੀ ਖੇਤੀਬਾੜੀ ਸਹਿਕਾਰੀ ਸਭਾ ਲਿਮ.ਜਿਲਾ ਏ ਆਰ ਮੈਡਮ ਗੁਰਪ੍ਰੀਤ ਕੌਰ ਨੇ ਦੱਸਿਆ ਕੇ ਪਿਛਲੇ ਸਾਲ ਤੋਂ ਹੀ ਘਪਲੇ ਸੰਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ 01-06 -2020 ਮੈਂ ਵਿਭਾਗੀ ਵਿਜ਼ਿਟ ਕੀਤੀ ਸੀ ਤਾਂ ਜਿਨ੍ਹਾਂ ਬੀ ਰਜਿਸਟਰ ਐਂਟਰੀਆਂ ਤਹਿਤ ਤਾਲਮੇਲ ਗ਼ਲਤ ਪਾਇਆ ਗਿਆ ਸਾਰਾ ਰਿਕਾਰਡ ਚੈੱਕ ਕਰਕੇ ਬਣਦੀ ਕਾਰਵਾਈ ਲਈ ਉੱਪਰ ਲਿਖ ਕੇ ਭੇਜ ਦਿੱਤਾ ਸੀ ਜਿਸ ਤਹਿਤ ਹੋਈ ਵਿਜੀਲੈਂਸ ਇਨਕੁਆਰੀ ਚ ਗਿਰਫਤਾਰੀ ਹੋਈ ਹੈ ਉਹਨਾਂ ਕਿਹਾ ਕੇ ਮਹਿਕਮੇ ਵਿਚ ਘਪਲੇਬਾਜ਼ੀ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ

Today Now News

RELATED ARTICLES
- Advertisment -

POPULAR POSTS