ਹਾਲਾਤਾਂ ਤੋਂ ਪ੍ਰਭਾਵਿਤ ਵੱਖ ਵੱਖ ਪਿੰਡਾਂ ਦਾ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੌਰਾ ਕੀਤਾ ਅਤੇ ਉਹਨਾਂ ਦੇਖਿਆ ਕਿ ਬਾਰਿਸਾ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਾਂ ਤਬਾਹ ਹੋਈ ਹੈ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਵਿਧਾਨ ਸਭਾ ਹਲਕਾ ਲੰਬੀ ਅਤੇ ਬੱਲੂਆਣਾ ਦੇ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਾਲੇ ਹਾਲਾਤਾਂ ਤੋਂ ਪ੍ਰਭਾਵਿਤ ਵੱਖ ਵੱਖ ਪਿੰਡਾਂ ਦਾ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੌਰਾ ਕੀਤਾ ਅਤੇ ਉਹਨਾਂ ਦੇਖਿਆ ਕਿ ਬਾਰਿਸਾ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਾਂ ਤਬਾਹ ਹੋਈ ਹੈ ਅਤੇ ਕਿਸਾਨ ਉਸ ਪਾਣੀ ਨੂੰ ਕੱਢਣ ਲਈ ਉਹ ਹੋਰ ਆਥਿਕ ਬੋਝ ਹੇਠ ਦਬ ਰਹੇ ਹਨ । ਇਸ ਸਮੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਬੰਧਿਤ ਐੱਸ.ਡੀ.ਐੱਮ. ਨੂੰ ਕਿਹਾ ਕਿ ਕਿਸਾਨਾਂ ਨੂੰ ਬਿਜਲੀ 24 ਘੰਟੇ ਅਤੇ ਡੀਜ਼ਲ ਦੇ ਖਰਚ ਸਮੇਤ, ਖ਼ਰਾਬ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ ਲਈ ਮੁਆਵਜ਼ੇ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਭਾਰੀ ਮੀਂਹ ਕਾਰਨ ਹੋਏ ਹਲਕਾ ਲੰਬੀ, ਬੱਲੂਆਣਾ ਦੇ ਪਿੰਡਾਂ ਫ਼ਸਲਾਂ ਦੇ ਹੋਏ ਨੁਕਸਾਨ ਦੇ ਤੁਰੰਤ ਮੁਆਵਜ਼ੇ ਅਤੇ ਕਰਜ਼ਾ ਮਾਫ਼ੀ ਦੇ ਨਾਲ ਨਾਲ, ਜਿੱਥੇ ਇਨ੍ਹਾਂ ਪਿੰਡਾਂ ਦੇ ਲੱਖਾਂ ਲੋਕ ਸਰਕਾਰੀ ਰਾਸ਼ਨ ਦੇ ਹੱਕਦਾਰ ਹਨ ਉੱਥੇ ਹੀ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਇੰਤਜ਼ਾਮ ਬਹੁਤ ਜ਼ਰੂਰੀ ਹੈ । ਸੂਬਾ ਸਰਕਾਰ ਨੂੰ ਇਸ ਬਾਰੇ ਫ਼ੌਰੀ ਕਾਰਵਾਈ ਅਰੰਭਣੀ ਚਾਹੀਦੀ ਹੈ।






