
ਖੰਨਾ, 12 ਮਾਰਚ (ਪਰਮਜੀਤ ਸਿੰਘ ਧੀਮਾਨ) -ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਸਾਇੰਸ ਤੇ ਗਣਿਤ ਵਿਭਾਗ ਵੱਲੋਂ ਕੌਮੀ ਵਿਗਿਆਨ ਦਿਵਸ ਨੂੰ ਸਮਰਪਿਤ ‘ਵੀਡੀਓ ਮੇਕਿੰਗ’ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪਾਣੀ ਦੀ ਸੰਭਾਲ ਲਈ ਰਣਨੀਤੀਆਂ ਸੀ। ਇਸ ਵਰ੍ਹੇ ਦਾ ਉਦੇਸ਼ ‘ਟਿਕਾਊ ਭਵਿੱਖ ਲਈ ਵਿਗਿਆਨ ਤੇ ਟਕਨਾਲੋਜੀ ਵਿਚ ਇਕਾਕ੍ਰਿਤ’ ਪਹੁੰਚ ਸੀ। ਇਸ ਮੌਕੇ ਵਿਦਿਆਰਥੀਆ ਨੇ ਨਵੀਂ ਤਕਨੀਕਾਂ ਦਾ ਇਸਤੇਮਾਲ ਕਰਕੇ ਛੋਟੇ ਛੋਟੇ ਵੀਡੀਓ ਬਣਾਏ, ਜਿਸ ਵਿਚ ਦੱਸਿਆ ਗਿਆ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਘੱਟ ਤੋਂ ਘੱਟ ਇਸਤੇਮਾਲ ਕਰਕੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹਾਂ। ਇਸ ਮੌਕੇ ਸੁਖਮਨੀ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਦੂਜਾ, ਰਵਦੀਪ ਕੌਰ ਨੇ ਤੀਜਾ ਅਤੇ ਕਮਲਪ੍ਰੀਤ ਕੌਰ ਨੇ ਕੋਨਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਛੋਟੀ ਛੋਟੀ ਕੋਸ਼ਿਸ਼ਾਂ ਦੁਆਰਾ ਪਾਣੀ ਬਚਾ ਕੇ ਉਸ ਦਾ ਸਹੀ ਉਪਯੋਗ ਕਰਕੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਨਹਿਰੀ ਬਣਾ ਸਕਦੇ ਹੋ।





