ਸਕਿਊਰਟੀ ਏਜੰਸੀ ‘ਓਰੀਅਨ ਸਕਿਊਰਟੀ ਸਲਿਊਸ਼ਨ’ ਨੇ ਪੰਜਾਬ ਦੇ ਸਾਰੇ ਕੋਆਪਰੇਟਿਵ ਬੈਂਕਾਂ ਦੀ ਸਕਿਊਰਟੀ ਦਾ ਠੇਕਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿਛਲੇ ਦਿਨੀਂ ਕੋਆਪਰੇਟਿਵ ਬੈਂਕਾਂ ਦੇ ਸਾਰੇ ਸਕਿਊਰਟੀ ਗਾਰਡਾਂ ਨੇ ਮੀਟਿੰਗ ਕਰਕੇ ਉਹਨਾਂ ਦੇ ਸਕਿਊਰਟੀ ਕੰਪਨੀ ਵੱਲੋਂ ਹੋ ਰਹੇ ਸੋਸ਼ਣ ਦਾ ਨੋਟਿਸ ਲਿਆ। ਸਕਿਊਰਟੀ ਏਜੰਸੀ ‘ਓਰੀਅਨ ਸਕਿਊਰਟੀ ਸਲਿਊਸ਼ਨ’ ਨੇ ਪੰਜਾਬ ਦੇ ਸਾਰੇ ਕੋਆਪਰੇਟਿਵ ਬੈਂਕਾਂ ਦੀ ਸਕਿਊਰਟੀ ਦਾ ਠੇਕਾ ਲਿਆ ਹੋਇਆ ਹੈ। ਜਿਸ ਵਿੱਚ ਜਿਆਦਾ ਗਿਣਤੀ ਵਿੱਚ ਸਾਬਕਾ ਸੈਨਿਕ ਸਕਿਊਰਟੀ ਗਾਰਡ ਵੱਜੋਂ ਤਾਇਨਾਤ ਹਨ। ਮਾਨਸਾ ਜਿਲ੍ਹੇ ਵਿੱਚ ਇਸ ਕੰਪਨੀ ਦੇ ਸੁਪਰਵਾਈਜਰ ਹਰਵਿੰਦਰ ਸਿੰਘ ਵੱਲੋਂ ਜਦੋਂ ਸਕਿਊਰਟੀ ਗਾਰਡ ਭਰਤੀ ਕੀਤੇ ਤਾਂ 10-10 ਹਜਾਰ ਰੁਪਏ ਸਕਿਊਰਟੀ ਕਹਿ ਕੇ ਜਮ੍ਹਾਂ ਕਰਵਾਈ ਗਈ ਜਿਸ ਦੀ ਕੋਈ ਰਸੀਦ ਨਹੀਂ ਦਿੱਤੀ ਅਤੇ ਨਾ ਹੀ ਰਿਕਾਰਡ ਵਿੱਚ ਦਰਜ ਕੀਤਾ। ਪਹਿਲਾਂ ਇਹਨਾਂ ਬੈਂਕਾਂ ਦਾ ਠੇਕਾ ਪੈਸਕੋ ਸਕਿਊਰਟੀ ਏਜੰਸੀ ਕੋਲ ਸੀ ਜੋ ਕਿ 11500/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੰਦੀ ਸੀ। ‘ਓਰੀਅਨ ਸਕਿਊਰਟੀ ਸਲਿਊਸ਼ਨ’ ਨੇ ਤਨਖਾਹ ਘਟਾ ਕੇ 10400/- ਪ੍ਰਤੀ ਮਹੀਨਾ ਕਰ ਦਿੱਤੀ। ਇੱਕ ਤਾਂ ਪਹਿਲਾਂ ਨਾਲੋਂ ਤਕਰੀਬਨ 1100 ਰੁਪਏ ਤਨਖਾਹ ਘੱਟ ਦਿੱਤੀ ਜਾ ਰਹੀ ਹੈ ਅਤੇ ਕਈ-ਕਈ ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀ ਜਿਵੇਂ ਕਿ ਮਈ ਦੀ ਤਨਖਾਹ ਜੁਲਾਈ ਵਿੱਚ ਦਿੱਤੀ ਹੈ। ਸਾਰੇ ਸਕਿਊਰਟੀ ਗਾਰਡ ਇਸ ਤੋਂ ਪ੍ਰੇਸ਼ਾਨ ਹਨ । ਕੋਆਪਰੇਟਿਵ ਬੈਂਕਾਂ ਦੇ ਸਾਰੇ ਸਕਿਊਰਟੀ ਗਾਰਡਾਂ ਨੇ ਮੀਟਿੰਗ ਕਰਕੇ ਆਪਣੇ 10-10 ਹਜਾਰ ਰੁਪਏ ਪ੍ਰਤੀ ਵਿਅਕਤੀ ਜੋ ਸੁਪਰਵਾਈਜਰ ਹਰਵਿੰਦਰ ਸਿੰਘ ਕੋਲ ਜਮ੍ਹਾ ਕਰਵਾਏ ਸਨ ਉਹ ਵਾਪਸ ਕਰਵਾਉਣ ਅਤੇ ਟਾਇਮ ਤੇ ਤਨਖਾਹ ਦੇਣ ਦੀ ਮੰਗ ਕੀਤੀ।





