ਉਨ੍ਹਾਂ ਦਾ ਮੁਕਾਬਲਾ ਰਾਏ ਜੋਂਸ ਨਾਲ ਹੋਵੇਗਾ।

ਲਾਸ ਏਂਜਲਸ (ਏਜੇਂਸੀ) : “ਮਾਇਕ ਟਾਇਸਨ” ਆਪਣੇ ਸਮੇਂ ਦੇ ਦਿੱਗਜ ਮੁੱਕੇਬਾਜ਼ ਇੱਕ ਵਾਰ ਫਿਰ ਰਿੰਗ ‘ਚ ਦਿਖਾਈ ਦੇਣਗੇ ਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਰਾਏ ਜੋਂਸ ਨਾਲ ਹੋਵੇਗਾ। ਕੈਲੀਫੋਰਨੀਆ ਦੇ ਐਥਲੈਟਿਕ ਕਮਿਸ਼ਨ ਨੇ ਟਾਇਸਨ ਤੇ ਜੋਂਸ ਵਿਚਾਲੇ ਅਗਲੇ ਮਹੀਨੇ ਹੋਣ ਵਾਲੇ ਮੁਕਾਬਲੇ ਨੂੰ ਇਸ ਆਧਾਰ ‘ਤੇ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਿਰਫ਼ ਇਕ ਪ੍ਰਦਰਸ਼ਨੀ ਮੁਕਾਬਲਾ ਹੋਵੇਗਾ। ਇਨ੍ਹਾਂ ਸਾਬਕਾ ਚੈਂਪੀਅਨਾਂ ਨੇ ਹਾਲਾਂਕਿ ਕਿਹਾ ਕਿ ਉਹ ਇਸ ਨੂੰ ਸਿਰਫ਼ ਪ੍ਰਦਰਸ਼ਨੀ ਮੁਕਾਬਲਾ ਨਹੀਂ ਮੰਨ ਰਹੇ ਹਨ ਤੇ ਉਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।






