17.1 C
Chandigarh

TODAY NOW NEWS

Friday, March 20, 2026
HomeBREAKING NEWSਰਿਚਰਡ ਵਰਮਾ ਦੀ ਰਾਸ਼ਟਰਪਤੀ ਦੇ ਖੁਫੀਆ ਸਲਾਹਕਾਰ ਬੋਰਡ ਵਿਚ ਨਿਯੁਕਤੀ

ਰਿਚਰਡ ਵਰਮਾ ਦੀ ਰਾਸ਼ਟਰਪਤੀ ਦੇ ਖੁਫੀਆ ਸਲਾਹਕਾਰ ਬੋਰਡ ਵਿਚ ਨਿਯੁਕਤੀ

ਸੈਕਰਾਮੈਂਟੋ 7 ਮਈ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋਇ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਰਿਚਰਡ ਵਰਮਾ ਨੂੰ ਆਪਣੇ ਖੁਫੀਆ ਸਲਾਹਕਾਰ ਬੋਰਡ ਵਿਚ ਨਿਯੁਕਤ ਕੀਤਾ ਹੈ ਜਿਸ ਦੀ ਅਜੇ ਕਾਂਗਰਸ ਦੁਆਰਾ ਪੁਸ਼ਟੀ ਕੀਤੀ ਜਾਣੀ ਹੈ। ਰਿਚਰਡ ਵਰਮਾ ਭਾਰਤ ਵਿਚ ਅਮਰੀਕੀ ਰਾਜਦੂਤ ਵਜੋਂ ਕੰਮ ਕਰ ਚੁੱਕੇ ਹਨ। 2014 ਵਿਚ ਤਤਕਾਲ ਰਾਸ਼ਟਰਪਤੀ ਬਰਾਕ ਉਬਾਮਾ ਨੇ ਵਰਮਾ ਦੀ ਭਾਰਤ ਦੇ ਰਾਜਦੂਤ ਵਜੋਂ ਨਿਯੁਕਤੀ ਕੀਤੀ ਸੀ। ਵਰਮਾ ਇਸ ਸਮੇ ਮਾਸਟਰ ਕਾਰਡ ਵਿਚ ਜਨਰਲ ਕੌਂਸਲਰ ਵਜੋਂ ਸੇਵਾਵਾਂ ਦੇ ਰਹੇ ਹਨ ਤੇ ਉਹ ਗਲੋਬਲ ਪਬਲਿਕ ਪੌਲਸੀ ਦੇ ਮੁੱਖੀ ਹਨ। 2020 ਵਿਚ ਬਾਈਡਨ ਦੀ ਚੋਣ ਮੁਹਿੰਮ ਦੌਰਾਨ ਵਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਉਸ ਦੀ ਅਗਵਾਈ ਵਿਚ ਟੀਮ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਸੰਪਰਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।

Today Now News

RELATED ARTICLES
- Advertisment -

POPULAR POSTS