ਕਿਸਾਨ ਨੂੰ ਮਜ਼ਬੂਰ ਹੋਕੇ ਸਸਤੇ ਭਾਅ ਵਿਚ ਆਪਣੀ ਸਬਜ਼ੀ ਵੇਚਣੀ ਪੈਂਦੀ ਹੈ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਵਿਰੋਧੀ ਬਿਲ ਨੂੰ ਲੈ ਕੇ ਕਿਸਾਨਾ ਵਿਚ ਰੋਸ਼ ਪਾਇਆ ਜਾ ਰਿਹਾ ਹੈ । ਇਸ ਨੂੰ ਲੈਕੇ ਕਿਸਾਨ ਆਪਣੀ ਸਬਜ਼ੀ ਦੀ ਫਸਲ ਨੂੰ ਲੈਕੇ ਪਰੇਸ਼ਾਂਨ ਹੈ । ਕਿਸਾਨ ਜਦ ਵੀ ਮਿਹਨਤ ਕਰਕੇ ਸਬਜ਼ੀ ਪਾਲ ਕੇ ਸਬਜ਼ੀ ਮੰਡੀ ਵਿਚ ਲੈ ਕੇ ਆਉਂਦਾ ਹੈ ਤਾ ਸਬਜ਼ੀ ਮੰਡੀ ਵਿਚ ਸਬਜ਼ੀ ਦੇ ਵਪਾਰੀ ਉਨ੍ਹਾਂ ਦੀ ਸਬਜ਼ੀ ਦਾ ਬਹੁਤ ਹੀ ਘਟ ਮੂਲ ਲਗਾਉਦੇ ਹਨ ਤਾਂ ਕਿਸਾਨ ਨੂੰ ਮਜ਼ਬੂਰ ਹੋਕੇ ਸਸਤੇ ਭਾਅ ਵਿਚ ਆਪਣੀ ਸਬਜ਼ੀ ਵੇਚਣੀ ਪੈਂਦੀ ਹੈ । ਇਹ ਵਪਾਰੀ ਸਸਤੇ ਭਾਅ ਦੀ ਖਰੀਦ ਕੇ ਮਹਿੰਗੇ ਭਾਅ ਦੀ ਅਗੇ ਗਰਾਹਕ ਨੂੰ ਵੇਚਦੇ ਹਨ । ਇਸ ਨਾਲ ਵਪਾਰੀ ਵਰਗ ਨੂੰ ਬਹੁਤ ਹੀ ਲਾਭ ਹੁੰਦਾ ਲੇਕਿਨ ਕਿਸਾਨ ਜੋ ਆਪਣੀ ਮਿਹਨਤ ਨਾਲ ਸਬਜ਼ੀ ਦੀ ਫਸਲ ਤਿਆਰ ਹੋਣ ਤੇ ਸਵੇਰੇ ਸਵੇਰੇ ਮੰਡੀ ਵਿਚ ਵੇਚਣ ਲਈ ਆਉਂਦਾ ਹੈ ਉਸ ਨੂੰ ਉਸ ਦੀ ਸਬਜ਼ੀ ਦਾ ਪੂਰਾਂ ਮੂਲ ਨਹੀਂ ਮਿਲਦਾ ।
ਨਾਲ ਹੀ ਨਾਲ ਲੋਕ ਡਾਊਨ ਲੱਗਣ ਦੇ ਨਾਲ ਹਰ ਵਰਗ ਦੇ ਲੋਕਾਂ ਦੇ ਉਪਰ ਬਹੁਤ ਭਾਰੀ ਅਸਰ ਪਿਆ ਹੈ । ਉਥੇ ਹੀ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਆਮਦ ਉਤੇ ਵੀ ਬਹੁਤ ਮਾੜਾ ਅਸਰ ਪਿਆ ਹੈ । ਜਿੱਥੇ ਕੇ ਪਹਿਲਾਂ ਪਿਆਜ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀਆਂ ਦੇ ਵਿਚ ਵਿਕ ਰਿਹਾ ਸੀ । ਉਥੇ ਹੀ ਅੱਜ ਪਿਆਜ਼ ਦੀ ਕੀਮਤ 45 ਤੋਂ 55 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮੰਡੀ ਵਿਚ ਵਿਕ ਰਿਹਾ ਹੈ । ਜਿਹੜਾ ਕਿ ਬਾਜ਼ਾਰਾਂ ਦੇ ਵਿਚ ਜਾ ਕੇ 60 ਤੋਂ 70 ਰੁਪਏ ਵਿਕਦਾ ਹੈ । ਆਲੂ ਦੀ ਗੱਲ ਕਰੀਏ ਤਾਂ 5 ਤੋਂ 7 ਰੁਪਏ ਕਿਲੋ ਆਲੂ ਮੰਡੀ ਦੇ ਵਿੱਚ ਵਿਕਦਾ ਸੀ ਲੇਕਿਨ ਅੱਜਕਲ ਇਹ ਮੰਡੀ ਦੇ ਵਿਚ 30 ਤੋਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ । ਜਿਹੜਾ ਕਿ ਬਜ਼ਾਰਾਂ ਵਿਚ 40 ਤੋਂ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ । ਲੋਕ ਡਾਊਨ ਦਾ ਜਿਥੇ ਹਰ ਇੱਕ ਵਰਗ ਦੇ ਲੋਕਾਂ ਉਪਰ ਮਾੜਾ ਅਸਰ ਪਿਆ ਹੈ ਉਥੇ ਹੀ ਕਿਸਾਨਾਂ ਅਤੇ ਵਪਾਰੀਆਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ । ਇਸ ਬਾਰੇ ਸਬਜ਼ੀ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਬਜ਼ੀ ਮੰਡੀ ਦੇ ਵਿਚ ਬਹੁਤ ਮਾੜੇ ਹਾਲਾਤ ਨੇ । ਆਲੂ ਅਤੇ ਪਿਆਜ਼ ਦੀ ਸਪਲਾਈ ਜੋ ਕਿ ਦੂਜੇ ਸੂਬਿਆਂ ਤੋਂ ਆਉਂਦੀ ਹੈ ਬਹੁਤੀ ਮਹਿੰਗੇ ਭਾਅ ਉੱਤੇ ਆ ਰਹੀ ਹੈ । ਜੋ ਪਿਆਜ਼ ਦਾ ਗੱਟਾ 8-9 ਸੌ ਰੁਪਏ ਦੇ ਹਿਸਾਬ ਨਾਲ ਵਿਕਦਾ ਸੀ ਉਹ ਅੱਜ 14 ਤੋਂ 16-17 ਸੌ ਦੇ ਭਾਅ ਨਾਲ ਵਿਕ ਰਿਹਾ ਹੈ । ਇਸ ਕਰਕੇ ਰੇਹਡ਼ੀਆਂ ਵਾਲਿਆਂ ਨੂੰ ਇਹ 30 ਤੋਂ 35 ਰੁਪਏ ਪੈਂਦਾ ਹੈ ਜੋ ਕਿ ਬਜ਼ਾਰ ਦੇ ਵਿਚ 40-45 ਰੁਪਏ ਪ੍ਰਤੀ ਕਿਲੋਂ ਵਿਕਦਾ ਹੈ ।
ਮੰਡੀ ਵਿੱਚ ਸਬਜ਼ੀ ਲੈ ਕੇ ਆਈ ਕਿਸਾਨ ਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਚੌਲਿਆਂ ਦੀ ਸਬਜ਼ੀ ਦੀ ਪੈਦਾਵਾਰ ਕਰ ਦੇ ਹਨ ਅਤੇ ਉਹ ਮੰਡੀ ਦੇ ਵਿਚ ਅੱਜ ਚੌਲਿਆਂ ਦੀ ਸਬਜ਼ੀ ਵੇਚਣ ਨੂੰ ਲੈ ਕੇ ਆਏ ਸਨ ਪਰ ਜੋ ਉਮੀਦ ਉਹ ਆਪਣੀ ਸਬਜ਼ੀ ਨੂੰ ਵੇਚਣ ਲਈ ਰੱਖਦੇ ਸਨ ਕਿ ਉਨ੍ਹਾਂ ਨੂੰ ਚੰਗਾ ਭਾਅ ਮਿਲ ਸਕੇ ਤਾਂ ਜੋ ਉਨ੍ਹਾਂ ਦੀ ਸਬਜ਼ੀ ਵਿਕ ਸਕੇ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਮਨਪਸੰਦ ਭਾਅ ਨਹੀਂ ਮਿਲਿਆ ਤੇ ਵਪਾਰੀ ਘੱਟ ਭਾਅ ਤੇ ਸਬਜ਼ੀ ਖਰੀਦਣ ਨੂੰ ਤਿਆਰ ਹਨ ।
ਜਦ ਇਸ ਬਾਰੇ ਮੰਡੀ ਵਿਚ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿਚ ਸ਼ਬਜੀ ਸਸਤੀ ਮਿਲ ਜਾਂਦੀ ਹੈ ਜੇਕਰ ਬਾਜ਼ਾਰੋ ਜਾਂ ਫੇਰ ਤਾਂ ਇਹ ਬਹੁਤ ਮਹਿੰਗੇ ਭਾਅ ਮਿਲਦੀ ਹੈ ਪਰ ਕਿਸਾਨਾਂ ਨੂੰ ਇਨ੍ਹਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਜੋ ਕੇ ਸਬਜ਼ੀ ਵੇਚਣ ਆਉਂਦੇ ਹਨ ਲੇਕਿਨ ਜੋ ਸਬਜ਼ੀ ਖਰੀਦਣ ਬਾਵੀ ਵਪਾਰੀ ਜਾਂ ਵਿਹੜਿਆਂ ਵਾਲੇ ਨੇ ਇਨ੍ਹਾਂ ਸਬਜ਼ੀਆਂ ਦਾ ਪੂਰਾ ਮੁੱਲ ਪਾਉਂਦੇ ਨੇ। ਕੁਝ ਹੋਰ ਗ੍ਰਾਹਕਾਂ ਨੇ ਵੀ ਦੱਸਿਆ ਕਿ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਨੇ ਗ਼ਰੀਬ ਬੰਦੇ ਦੇ ਲਈ ਸਬਜ਼ੀ ਖਰੀਦਣੀ ਬਹੁਤ ਮੁਸ਼ਕਲ ਹੋ ਚੁੱਕਿਆ ਜੋ ਪਿਆਜ਼ ਕਦੇ 15-20 ਰੁਪਏ ਕਿਲੋ ਹੁੰਦਾ ਸੀ ਅੱਜ 50-55 ਰੁਪਏ ਕਿਲੋ ਹੋ ਚੁੱਕਿਆ ਹੈ ।
ਮੰਡੀ ਦੇ ਵਿਚ ਸਬਜ਼ੀਆਂ ਦੇ ਵਧੇ ਭਾਅ ਨੂੰ ਲੈ ਕੇ ਜਦ ਰੇਹੜੀ ਵਾਲੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਪਿਆਜ਼ਾਂ ਦੀ ਰੇਹੜੀ ਲਾਉਂਦਾ ਹੈ ਤੇ ਜੋ ਵਧੀਆ ਪਿਆਜ਼ਾਂ ਉਹ 55 ਤੋਂ 65 ਰੁਪਏ ਪ੍ਰਤੀ ਕਿਲੋ ਮਿਲਦਾ ਹੈ ਪਰ ਗ੍ਰਾਹਕ ਵਧੀਆਂ ਪਿਆਜ਼ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਣਾ ਚਾਹੁੰਦਾ ਹੈ ਉਨ੍ਹਾਂ ਦੱਸਿਆ ਕਿ ਦੋ ਨੰਬਰ ਦਾ ਪਿਆਜ ਹੈ ਜੋਕੇ ਮੰਦੀ ਵਿੱਚ 45 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਮਿਲਦਾ ਹੈ ਉਨ੍ਹਾਂ ਦੱਸਿਆ ਕਿ ਮੰਡੀ ਵਿਚ ਬਹੁਤ ਜ਼ਿਆਦਾ ਮੰਦਹਾਲੀ ਹੋ ਚੁੱਕੀ ਹੈ ਗ੍ਰਾਹਕਾਂ ਦਾ ਵੀ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਹੈ ਹਰ ਇੱਕ ਚੀਜ਼ ਹਰੇਕ ਗ੍ਰਾਹਕ ਦੇ ਬਜਟ ਤੋਂ ਬਾਹਰ ਹੋ ਚੁੱਕੀ ਹੈ ਜੋ ਪਿਆਜ਼ ਜਾ ਰਿਹਾ ਮਸ਼ਕੂਕ ਦੇ ਵਿੱਚੋਂ ਇੱਕ ਇਕੱਠਾ ਕਿਤਾਬਾਂ ਪਿਆਜ਼ ਮੰਡੀਆਂ ਵਿਚ ਪਹੁੰਚ ਰਿਹਾ ਹੈ ਮੰਡੀਆਂ ਵਿਚ ਹੁਣ ਵਿਹਲ ਹੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਗ੍ਰਾਹਕੀ ਨਹੀਂ ਹੁੰਦੀ ।





