
ਤਰਨਤਾਰਨ, (ਸ਼ਮਸ਼ੇਰ ਸਿੰਘ) : ਮੁਲਾਜਮਾਂ ਦੀਆਂ ਵੱਖ ਵੱਖ ਫੈਡਰੇਸ਼ਨਾ ਅਤੇ ਹੋਰ ਵੱਖ ਵੱਖ ਅਜਾਦ ਜਥੇਬੰਦੀਆਂ ਦੇ ਉਸਾਰੇ ਗਏ ਸਾਂਝੇ ਮੰਚ ਪੰਜਾਬ ਅਤੇ ਯੂ ਟੀ ਮੁਲਾਜਮ ਅਤੇ ਪੈਂਸ਼ਨਰਜ ਫਰੰਟ ਪੰਜਾਬ ਜਿਲਾ ਅੰਮ੍ਰਿਤਸਰ ਵਲੋਂ ਸੁਬਾਈ ਫੈਸਲੇ ਦੇ ਮੁਤਾਬਕ ਕਨਵੀਨਰਜ ਜਗਦੀਸ਼ ਸਿੰਘ ਠਾਕਰ, ਗੁਰਦੀਪ ਸਿੰਘ ਬਾਜਵਾ ,ਸੁਖਦੇਵ ਸਿੰਘ ਪੰਨੂ , ਜੋਗਿੰਦਰ ਸਿੰਘ ,ਸਤਬੀਰ ਸਿੰਘ ਬੋਪਾਰਾਏ, ਕੁਲਦੀਪ ਸਿੰਘ ਅਤੇ ਮਦਨ ਗੋਪਾਲ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਸਰਕਾਰ ਦੀ ਵਾਦਾ ਖਿਲਾਫੀ ਵਿਰੁੱਧ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ ਇੱਸ ਮੋਕੇ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ, ਹਰਜਿੰਦਰਪਾਲ ਪੰਨੂ , ਗੁਰਪ੍ਰੀਤ ਸਿੰਘ ਰਿਆੜ ,ਰਕੇਸ ਕਸੇਲ, ਮੰਗਲ ਸਿੰਘ ਟਾਂਡਾ , ਸੁਰਜੀਤ ਸਿੰਘ ਗੁਰਾਇਆ , ਰਵਿੰਦਰ ਸੰਧੂ ਤੇਜਿੰਦਰ ਸਿੰਘ ਸੰਧੂ ਬਲਦੇਵ ਰਾਜ ਬੱਗਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ.7/42/2020-ਐਫ ਪੀ ਆਈ / 741-746 ਮਿਤੀ 17-07-2020 ਵਾਲਾ ਪੱਤਰ ਵਾਪਿਸ ਲਿਆ ਜਾਵੇ, ਠੇਕੇ ਤੇ ਰੱਖੇ ਹਰੇਕ ਤਰਾਂ ਮੁਲਾਜਮਾ ਨੂੰ ਪੂਰੇ ਗਰੇਡ ਵਿੱਚ ਰੈਗੂਲਰ ਕੀਤਾ ਜਾਵੇ, 2004 ਤੋਂ ਬਾਅਦ ਸੇਵਾ ਵਿੱਚ ਆਏ ਮੁਲਾਜਮਾ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ ਰਿਪੋਰਟ ਜਾਰੀ ਹੋਣ ਤੱਕ 15 % ਅੰਤ੍ਰਿਮ ਰਲੀਫ ਦਿੱਤੀ ਜਾਵੇ ਅਤੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਦਿਆਂ 1-1-16 ਤੱਕ 125 % ਡੀ ਏ ਮੁੱਢਲੀ ਤਨਖਾਹ ਵਿੱਚ ਵਿੱਚ ਸਾਮਿਲ ਕਰਕੇ ਉਸ ਅਨੁਸਾਰ ਦੂਜੇ ਭੱਤਿਆਂ ਵਿੱਚ 50 % ਵਾਧਾ ਕੀਤਾ ਜਾਵੇ, ਡੀ ਏ ਦੀਆਂ ਡਿਊ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ,ਮੁਲਾਜਮਾ ਤੇ ਲਾਇਆ 200 ਰੁਪੈ ਜਜੀਆ ਟੈਕਸ ਵਾਪਿਸ ਲਿਆ ਜਾਵੇ, ਆਂਗਨਵਾੜੀ ਵਰਕਰਾਂ / ਹੈਲਪਰਾਂ ਮਿਡ ਡੇ ਮੀਲ ਨੂੰ ਮਾਣ ਭੱਤੇ ਦੀ ਜਗਾ ਰੈਗੂਲਰ ਮੁਲਾਜਮ ਮੰਨਕੇ ਬਣਦੇ ਗਰੇਡ ਅਤੇ ਭੱਤੇ ਦਿੱਤੇ ਜਾਣ ।ਇੱਸ ਮੌਕੇ ਹੋਕਨਾ ਤੋਂ ਇਲਾਵਾ ਕਰਮਜੀਤ ਸਿੰਘ ਕੇ ਪੀ, ਨਿਰਮਲ ਸਿੰਘ ਅਨੰਦ, ਰਮੇਸ਼ ਕਪੂਰ, ਹਰਦੇਵ ਸਿੰਘ ਭਕਨਾ ਤੇ ਜਤਿੰਦਰ ਸਿੰਘ ਨੇ ਸੰਬੋਧਨ ਕੀਤਾ ।






