16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਸਬਾ ਖਾਲੜਾ ਵਿਖੇ ਪੱਪੂ ਜਿਉਲਰਸ ਦੀ ਦੁਕਾਨ ਤੇ ਅੱਗ ਲੱਗਣ ਨਾਲ...

ਕਸਬਾ ਖਾਲੜਾ ਵਿਖੇ ਪੱਪੂ ਜਿਉਲਰਸ ਦੀ ਦੁਕਾਨ ਤੇ ਅੱਗ ਲੱਗਣ ਨਾਲ ਹੋਇਆ ਕੀਮਤੀ ਸਮਾਨ ਦਾ ਨੁਕਸਾਨ ।

70 ਤੋਂ 80 ਹਜ਼ਾਰ ਰੁਪਏ ਦਾ ਹੋਇਆ ਨੁਕਸਾਨ ।

ਤਰਨ ਤਾਰਨ (ਰਿੰਪਲ ਗੋਲਣ) : ਖਾਲੜਾ ਦੇ ਮੇਨ ਬਜ਼ਾਰ ਵਿਖੇ ਪੱਪੂ ਜਿਉਲਰਸ ਦੀ ਦੁਕਾਨ ਤੇ ਕੀਮਤੀ ਸਮਾਨ ਦਾ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਉਕਤ ਦੁਕਾਨਦਾਰ ਰੁਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਭਿੱਖੀਵਿੰਡ ਚਲਾ ਗਿਆ । ਕੁਝ ਸਮੇਂ ਬਾਅਦ ਨੇੜਲੇ ਦੁਕਾਨਾਂ ਵਾਲਿਆਂ ਨੇ ਜਿਊਲਰਜ ਦੀ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤੇ ਉਹਨਾਂ ਉਕਤ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ । ਦੁਕਾਨ ਮਾਲਕ ਪਿ੍ੰਸ ਕੰਡਾ ਜਦ ਆਪਣੀ ਦੁਕਾਨ ਖੋਲ੍ਹੀ ਤਾਂ ਵੇਖਿਆ ਕੇ ਦੁਕਾਨ ਬੁਰੀ ਤਰ੍ਹਾਂ ਸੜ ਚੁੱਕੀ ਸੀ । ਇਹ ਦੁਰਘਟਨਾ ਦੁਕਾਨ ਅੰਦਰ ਬਾਬੇ ਦੀ ਜੋਤ ਜਗਦੀ ਰਹਿ ਜਾਣ ਕਰਕੇ ਅੱਗ ਲੱਗਣ ਕਰਕੇ ਵਾਪਰੀ । ਜਿਸ ਨਾਲ ਦੁਕਾਨ ਦਾ ਕਾਫੀ ਸਮਾਨ ਸੜ ਗਿਆ । ਇਸ ਸਬੰਧ ਵਿੱਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਕਾਫ਼ੀ ਨੁਕਸਾਨ ਹੋ ਗਿਆ ਹੈ ਤਕਰੀਬਨ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ।

Today Now News

RELATED ARTICLES
- Advertisment -

POPULAR POSTS